ਨਵੀਂ ਦਿੱਲੀ (ਬਿਊਰੋ)— ਅਗਲੇ ਪੰਜ ਸਾਲਾਂ ਵਿਚ ਭਾਰਤ ਵਿਚ ਹੋਣ ਵਾਲੀਆਂ ਸਾਰੀਆਂ ਦੋ-ਪੱਖੀ ਕ੍ਰਿਕਟ ਸੀਰੀਜ਼ ਲਈ ਮੀਡੀਆ ਰਾਈਟਸ ਦੀ ਨਿਲਾਮੀ ਮੰਗਲਵਾਰ ਦੁਪਹਿਰ ਮੁੰਬਈ ਵਿਚ ਸ਼ੁਰੂ ਹੋਵੇਗੀ। ਇਸ ਨਿਲਾਮੀ ਵਿਚ ਸਪੋਰਟਸ ਜਗਤ ਦੀਆਂ ਮੰਨੀਆਂ-ਪ੍ਰਮੰਨੀਆਂ ਕੰਪਨੀਆਂ ਸਟਾਰ ਦੇ ਇਲਾਵਾ ਸੋਨੀ, ਜੀਓ, ਫੇਸਬੁੱਕ ਅਤੇ ਗੂਗਲ ਵੀ ਹਿੱਸਾ ਲੈਣਗੇ। ਇਹ ਮੀਡੀਆ ਰਾਈਟਸ ਅਪ੍ਰੈਲ 2018 ਤੋਂ ਮਾਰਚ 2023 ਤੱਕ ਪੰਜ ਸਾਲਾਂ ਲਈ ਹੋਣਗੇ।
ਮੀਡੀਆ ਰਾਈਟਸ ਲਈ ਨਿਲਾਮੀ ਵਿਚ ਹਿੱਸਾ ਲੈਣ ਵਾਲੀਆਂ ਕੰਪਨੀਆਂ ਦਾ ਲੇਖਾ ਜੋਖਾ ਬੀ.ਸੀ.ਸੀ.ਆਈ. ਦੀ ਇਕ ਵਿਸ਼ੇਸ਼ ਟੀਮ ਵਲੋਂ ਕੀਤਾ ਜਾਵੇਗਾ। ਨਿਲਾਮੀ ਵਿਚ ਹਿੱਸਾ ਲੈਣ ਵਾਲੀਆਂ ਕੰਪਨੀਆਂ ਨੂੰ ਇਸ ਟੀਮ ਵੱਲੋਂ ਆਈ.ਡੀ. ਅਤੇ ਪਾਸਵਰਡ ਦਿੱਤੇ ਜਾਣਗੇ, ਜਿਸਦੇ ਜਰੀਏ ਉਹ ਇਸ ਨਿਲਾਮੀ ਵਿਚ ਹਿੱਸਾ ਲੈ ਸਕਣਗੇ।
ਇਸ ਨਿਲਾਮੀ ਵਿਚ ਤਿੰਨ ਵਿਸ਼ੇਸ਼ ਕੈਟੇਗਰੀਆਂ ਹੋਣਗੀਆਂ
1. ਦਿ ਗਲੋਬਲ ਟੀਵੀ ਰਾਈਟਸ ਪਲਸ ਰੇਸਟ ਆਫ ਰੋ (ਆਰ.ਓ.ਡਬਲਿਊ)
2. ਇੰਡੀਅਨ ਕਾਂਟੀਨੇਂਟਲ ਡਿਜ਼ੀਟਲ ਰਾਈਟਸ ਪੈਕੇਜ
3. ਗਲੋਬਲ ਕੰਸੋਲੀਡੇਟਿਡ ਰਾਈਟਸ ਪੈਕੇਜ ਦੀ ਕੈਟਗਰੀ ਹੋਵੇਗੀ।
ਧਵਨ ਦੇ ਬੱਚਿਆਂ ਦੀ ਦਿਲੇਰੀ, ਗਲੇ 'ਚ ਲਪੇਟਿਆ ਸੱਪ (ਦੇਖੋ ਤਸਵੀਰਾਂ)
NEXT STORY