ਸਿਡਨੀ– ਆਸਟ੍ਰੇਲੀਆ ਦੇ ਸਾਬਕਾ ਕਪਤਾਨ ਆਰੋਨ ਫਿੰਚ ਦਾ ਮੰਨਣਾ ਹੈ ਕਿ ਬਾਰਡਰ-ਗਾਵਸਕਰ ਟਰਾਫੀ ਦਾ ਨਤੀਜਾ ਤੈਅ ਕਰਨ ਵਿਚ ਰਿਸ਼ਭ ਪੰਤ ਤੇ ਐਲਕਸ ਕੈਰੀ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ ਜਦਕਿ ਸਾਬਕਾ ਵਿਕਟਕੀਪਰ ਬ੍ਰੈਡ ਹੈਡਿਨ ਨੂੰ ਲੱਗਦਾ ਹੈ ਕਿ ਭਾਰਤੀ ਬੱਲੇਬਾਜ਼ਾਂ ਨੂੰ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ਾਂ ਵਿਰੁੱਧ ਸੰਘਰਸ਼ ਕਰਨਾ ਪਵੇਗਾ।
ਫਿੰਚ ਨੂੰ ਲੱਗਦਾ ਹੈ ਕਿ ਦੋਵੇਂ ਵਿਕਟਕੀਪਰ ਚੋਟੀਕ੍ਰਮ ਦੇ ਨਾ ਚੱਲ ਸਕਣ ’ਤੇ ਆਪਣੀਆਂ ਟੀਮਾਂ ਨੂੰ ਵਾਪਸੀ ਦਿਵਾਉਣ ਦੀ ਸਮੱਰਥਾ ਰੱਖਦੇ ਹਨ। ਫਿੰਚ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਐਲਕਸ ਕੈਰੀ ਤੇ ਰਿਸ਼ਭ ਪੰਤ ਅਹਿਮ ਹੋ ਸਕਦੇ ਹਨ। ਇਨ੍ਹਾਂ ਦੋਵਾਂ ਵਿਕਟਕੀਪਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋਣ ਵਾਲੀ ਹੈ।’’
ਉਸ ਨੇ ਕਿਹਾ,‘‘ਲੜੀ ਵਿਚ ਜਦੋਂ ਕਿਸੇ ਸਮੇਂ ਚੋਟੀਕ੍ਰਮ ਦੇ ਬੱਲੇਬਾਜ਼ ਨਹੀਂ ਚੱਲ ਸਕਣਗੇ ਤਦ ਐਲਕਸ ਤੇ ਰਿਸ਼ਭ ਪੰਤ ਦੀ ਭੂਮਿਕਾ ਮਹੱਤਵਪੂਰਨ ਹੋ ਜਾਵੇਗੀ। ਇਹ ਦੋਵੇਂ ਤੇਜ਼ ਗੇਂਦਬਾਜ਼ੀ ਹਮਲੇ ਨੂੰ ਚੰਗੀ ਤਰ੍ਹਾਂ ਨਾਲ ਖੇਡਦੇ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ 7ਵੇਂ ਨੰਬਰ ’ਤੇ ਐਲਕਸ ਤੇ ਛੇਵੇਂ ਨੰਬਰ ’ਤੇ ਪੰਤ ਦੀ ਮਹੱਤਵਪੂਰਨ ਭੂਮਿਕਾ ਹੋ ਸਕਦੀ ਹੈ।’’ ਭਾਰਤ ਦੀ ਪਿਛਲੀ ਲੜੀ ਵਿਚ ਜਿੱਤ ਦਰਜ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਤ ਤੇ ਕੈਰੀ ਦੋਵੇਂ ਹੀ ਆਪਣੀ ਹਮਲਾਵਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ।
ਚੈਂਪੀਅਨਜ਼ ਟਰਾਫੀ ਨੂੰ ਲੈ ਕੇ ਸ਼ਾਹਿਦ ਅਫਰੀਦੀ ਨੇ ਬਿਨਾ ਨਾਂ ਲਏ ਭਾਰਤ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਆਪਣੇ Ego...
NEXT STORY