ਧਰਮਸ਼ਾਲਾ (ਬਿਊਰੋ)— ਧਰਮਸ਼ਾਲਾ ਵਿਚ ਹੋ ਰਹੇ ਪਹਿਲੇ ਵਨਡੇ ਮੈਚ ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦੇ ਫੈਸਲਾ ਲਿਆ ਹੈ। ਭਾਰਤ ਵਲੋਂ ਸਲਾਮੀ ਜੋਡ਼ੀ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਦੇ ਪਾਰੀ ਦੀ ਸ਼ੁਰੂਆਤ ਕੀਤੀ। ਪਰ ਧਵਨ ਜਲਦ ਹੀ ਮੈਥਿਊਜ਼ ਦੀ ਗੇਂਦ ਉੱਤੇ ਐਲ.ਬੀ.ਡਬਲਿਊ. ਆਊਟ ਹੋ ਗਏ। ਉਸ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਵੀ ਕੁਝ ਖਾਸ ਨਾ ਕਰ ਸਕੇ ਤੇ ਉਹ 2 ਦੇ ਸਕੋਰ ਉੱਤੇ ਆਊਟ ਹੋਏ। ਭਾਰਤ ਨੂੰ 2 ਦੇ ਸਕੋਰ ਉੱਤੇ 2 ਵੱਡੇ ਝਟਕੇ ਲੱਗ ਚੁੱਕੇ ਸਨ।
ਉਸ ਤੋਂ ਬਾਅਦ ਕਾਰਤਿਕ ਵੀ 18 ਗੇਂਦਾਂ ਖੇਡ ਕੇ ਜ਼ੀਰੋ ਦੇ ਸਕੋਰ ਉੱਤੇ ਐਲ.ਬੀ.ਡਬਲਿਊ. ਆਊਟ ਹੋਏ। ਇਸ ਤਰ੍ਹਾਂ ਭਾਰਤ ਦੇ ਬੈਕ ਟੂ ਬੈਕ ਝਟਕਿਆਂ ਦਾ ਸਿਲਸਿਲਾ ਜਾਰੀ ਰਿਹਾ। ਸ਼ਰੇਅਸ ਅਈਅਰ (9) ਅਤੇ ਮਨੀਸ਼ ਪਾਂਡੇ (2) ਵੀ ਕੁਝ ਖਾਸ ਨਾ ਕਰ ਸਕੇ। ਉੱਥੇ ਹੀ ਹਾਰਦਿਕ ਪੰਡਯਾ 10 ਦੌੜਾਂ ਬਣਾ ਕੇ ਪਰਦੀਪ ਦੀ ਗੇਂਦ 'ਤੇ ਮੈਥਿਊਜ਼ ਨੂੰ ਕੈਚ ਦੇ ਬੈਠੇ ਤੇ ਉਸ ਤੋਂ ਬਾਅਦ ਭੁਵੀ ਵੀ ਜ਼ੀਰੋ ਦੇ ਸਕੋਰ 'ਤੇ ਲਕਮਲ ਦਾ ਸ਼ਿਕਾਰ ਹੋਏ।
ਕੁਲਦੀਪ ਜਾਧਵ ਨੇ ਧੋਨੀ ਦਾ ਵਧੀਆ ਸਾਥ ਦਿੰਦੇ ਹੋਏ ਭਾਰਤੀ ਪਾਰੀ ਨੂੰ ਅੱਗੇ ਵਧਾਇਆ। ਪਰ ਕੁਲਦੀਪ ਵੀ 19 ਦੌਡ਼ਾਂ ਬਣਾ ਕੇ ਧਨੰਜੈ ਦਾ ਸ਼ਿਕਾਰ ਹੋਏ। ਬੁਮਰਾਹ ਵੀ ਕੁਝ ਨਾ ਕਰ ਸਕੇ ਤੇ ਜ਼ੀਰੋ ਦੇ ਸਕੋਰ ਉੱਤੇ ਆਊਟ ਹੋ ਗਏ।
ਭਾਰਤ ਨੇ ਸ਼੍ਰੀਲੰਕਾ ਨੂੰ 113 ਦੌਡ਼ਂ ਦਾ ਟੀਚਾ ਦਿੱਤਾ ਸੀ ਤੇ ਸ਼੍ਰੀਲੰਕਾ ਨੇ ਉਸ ਨੂੰ ਆਸਾਨੀ ਨਾਲ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਵਨ ਡੇ ਹੋਵੇ ਜਾਂ ਆਈ. ਪੀ. ਐੱਲ., ਕਪਤਾਨੀ ਦੇ ਬੇਸਿਕਸ ਬਰਾਬਰ : ਰੋਹਿਤ
NEXT STORY