ਨਵੀਂ ਦਿੱਲੀ—ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨਾਲ ਵਿਆਹ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਇਸ 'ਚ ਉਨ੍ਹਾਂ ਨੇ ਆਗਾਮੀ ਦੱਖਣੀ ਅਫਰੀਕਾ ਦੌਰੇ ਬਾਰੇ 'ਚ ਗੱਲ ਕੀਤੀ ਹੈ। ਕੋਹਲੀ ਨੇ ਕਿਹਾ ਕਿ ਚਾਹੇ ਉਹ ਵਿਆਹ ਦੇ ਕਾਰਨ ਕੁਝ ਸਮੇਂ ਤੋਂ ਕ੍ਰਿਕਟ ਤੋਂ ਦੂਰ ਹਨ ਪਰ ਉਨ੍ਹਾਂ ਨੇ ਵਾਪਸੀ ਕਰਨ 'ਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਦੱਖਣੀ ਅਫਰੀਕਾ ਜਾ ਕੇ ਵੀ ਸਾਡੀ ਜਿੱਤ ਦੀ ਲੜੀ ਨਹੀਂ ਟੁੱਟੇਗੀ। ਕ੍ਰਿਕਟ ਮੇਰੇ ਖੂਨ 'ਚ ਹੈ। ਕ੍ਰਿਕਟ ਬੈਟ ਅਤੇ ਗੇਂਦ ਨਾਲ ਖੇਡੀ ਜਾਂਦੀ ਹੈ ਇਸ ਲਈ ਸਥਿਤੀ ਮਾਇਨੇ ਨਹੀਂ ਰੱਖਦੀ। ਮੈਨੂੰ ਆਪਣੀ ਟੀਮ ਦੀ ਕਾਬਲਿਅਤ 'ਤੇ ਕੋਈ ਸ਼ੱਕ ਨਹੀਂ ਹੈ। ਅਸੀਂ ਸਹੀ ਦਿਸ਼ਾ 'ਚ ਜਾ ਰਹੇ ਹਾਂ। ਉਂਝ ਵੀ ਅਸੀਂ ਦੱਖਣੀ ਅਫਰੀਕਾ 'ਚ ਕੁਝ ਸਾਬਿਤ ਨਹੀਂ ਕਰਨ ਜਾ ਰਹੇ ਅਸੀਂ ਸਿਰਫ ਕ੍ਰਿਕਟ ਖੇਡਣ ਜਾ ਰਹੇ ਹਾਂ।
ਵਿਰਾਟ ਦੀ ਰਿਸੈਪਸ਼ਨ ਪਾਰਟੀ 'ਚ ਇਸ ਖਿਡਾਰੀ ਨੂੰ ਦੇਖ ਉੱਡੇ ਸਭ ਦੇ ਹੋਸ਼
NEXT STORY