ਨਵੀਂ ਦਿੱਲੀ— ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਮੁੰਬਈ ਦੇ 'ਦ ਸੇਂਟ ਰੇਗਿਸ ਹੋਟਲ' 'ਚ ਹੋਈ ਦੂਜੀ ਵੈਡਿੰਗ ਰਿਸੈਪਸ਼ਨ ਬਾਲੀਵੁੱਡ ਅਤੇ ਕ੍ਰਿਕਟ ਦੇ ਸਟਾਰ ਨਾਲ ਭਰਿਆ ਰਿਹਾ। ਇਕ ਜਿੱਥੇ ਸਚਿਨ, ਰੋਹਿਤ ਸਮੇਟ ਕਈ ਕ੍ਰਿਕਟ ਖਿਡਾਰੀ ਰਿਸੈਪਸ਼ਨ ਚ ਪਹੁੰਚੇ ਉੱਥੇ ਹੀ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਸਮੇਤ ਕਈ ਹੋਰ ਬਾਲੀਵੁੱਡ ਦੇ ਵੀ ਦਿੱਗਜ਼ ਸਟਾਰ ਪਹੁੰਚੇ। ਪਰ ਸਭ ਤੋਂ ਖਾਸ ਗੱਲ ਇਹ ਸੀ ਕਿ ਸਾਬਕਾ ਕੋਚ ਅਨਿਲ ਕੁੰਬਲੇ ਦਾ ਪਾਰਟੀ 'ਚ ਪਹੁੰਚਣਾ ਜਿਸ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ।

ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਕੁੰਬਲੇ ਰਿਸੈਪਸ਼ਨ ਪਾਰਟੀ 'ਚ ਪਹੁੰਚਣਗੇ ਕਿਉਂਕਿ ਕਾਫੀ ਸਮੇਂ ਤੋਂ ਵਿਰਾਟ ਅਤੇ ਉਨ੍ਹਾਂ ਦੇ ਵਿਵਾਦ ਦੀਆਂ ਖਬਰਾਂ ਆ ਰਹੀਆਂ ਸਨ। ਕੁੰਬਲੇ ਦਾ ਕੋਚ ਦੇ ਰੂਪ 'ਚ ਕਾਨਟ੍ਰੇਕਟ ਵਧਾਇਆ ਜਾਣਾ ਸੀ ਪਰ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਕੋਹਲੀ ਦੇ ਨਾਲ ਮਤਭੇਦਾਂ ਦੇ ਕਾਰਨ ਬੀ. ਸੀ. ਸੀ. ਆਈ. ਨੇ ਉਸ ਨੂੰ ਫਿਰ ਤੋਂ ਕੋਚ ਨਿਯੁਕਤ ਨਹੀਂ ਕੀਤਾ , ਜਿਸ ਤੋਂ ਬਾਅਦ ਕੁੰਬਲੇ ਨੇ ਖੁਦ ਨੂੰ ਕੋਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਭਾਵੇ ਹੀ ਖੇਡ ਦੇ ਮੈਦਾਨ 'ਤੇ ਦੋਵੇ ਖਿਡਾਰੀਆਂ ਦੇ ਵਿਚਾਲੇ ਮਤਭੇਦ ਰਹੇ ਹਨ ਪਰ ਉਸ ਗੁੱਸੇ ਨੂੰ ਦੂਜੀ ਸਾਇਡ ਰੱਖ ਕੇ ਅਨਿਲ ਕੁੰਬਲੇ ਵਿਰਾਟ ਅਤੇ ਅਨੁਸ਼ਕਾ ਦੀ ਰਿਸੈਪਸ਼ਨ 'ਚ ਸ਼ਾਮਲ ਹੋਏ। ਕੁੰਬਲੇ ਇਕ ਸਾਲ ਤੱਕ ਲਈ ਟੀਮ ਦੇ ਮੁੱਖ ਕੋਚ ਦੇ ਰੂਪ 'ਚ ਕੰਮ ਕੀਤਾ। ਕੁੰਬਲੇ ਦੇ ਕੋਚ ਰਹਿੰਦੇ ਹੋਏ ਕੋਹਲੀ ਦੀ ਨੁਮਾਇਦਗੀ ਵਾਲੀ ਟੀਮ ਨੇ ਲਗਾਤਾਰ ਪੰਜ ਟੈਸਟ ਸੀਰੀਜ਼ ਜਿੱਤਿਆ ਸੀ।
ਤਜਰਬੇਕਾਰ ਖੇਡ ਪ੍ਰਸ਼ਾਸਕ ਅਸ਼ੋਕ ਮੱਟੂ ਦਾ ਦਿਹਾਂਤ
NEXT STORY