ਮੁੰਬਈ—ਭਾਰਤੀ ਕ੍ਰਿਕਟ ਕਪਤਾਨ ਅਤੇ ਨਵੀਂ ਰਨ ਮਸ਼ੀਨ ਵਿਰਾਟ ਕੋਹਲੀ ਦੇਸ਼ ਦਾ ਸਭ ਤੋਂ ਮਹਿੰਗਾ ਸੈਲੀਬ੍ਰਿਟੀ ਬ੍ਰਾਂਡ ਬਣ ਗਿਆ ਹੈ। ਉਸ ਨੇ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਸੂਚੀ 'ਚ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ 15ਵੇਂ ਨੰਬਰ 'ਤੇ ਪਹੁੰਚ ਗਈ ਹੈ। ਪ੍ਰਮੁੱਖ ਅੰਤਰਰਾਸ਼ਟਰੀ ਮੁਲਾਂਕਣ ਅਤੇ ਕਾਰਪੋਰੇਟ ਫਾਈਨਾਂਸ ਸਲਾਹਦਾਤਾ ਡੱਬ ਐੈਂਡ ਫੇਲਸ ਨੇ ਭਾਰਤ ਵਿਚ ਸੈਲੀਬ੍ਰਿਟੀ ਬ੍ਰਾਂਡ ਵੈਲਿਊ ਦੇ ਆਪਣੇ ਸਾਲਾਨਾ ਅਧਿਐਨ ਦਾ ਤੀਸਰਾ ਅਡੀਸ਼ਨ ਪ੍ਰਕਾਸ਼ਿਤ ਕੀਤਾ ਹੈ।
'ਰਾਈਜ਼ ਆਫ ਦਿ ਮਿਲੇਨੀਅਲਸ : ਇੰਡੀਆਜ਼ ਮੋਸਟ ਵੈਲਿਊਏਬਲ ਸੈਲੀਬ੍ਰਿਟੀ ਬ੍ਰਾਂਡਸ' ਸਿਰਲੇਖ ਤਹਿਤ ਜਾਰੀ ਰਿਪੋਰਟ ਅਨੁਸਾਰ ਵਿਰਾਟ ਨੇ ਭਾਰਤ ਦੇ ਟਾਪ ਰੈਂਕਿੰਗ ਸੈਲੀਬ੍ਰਿਟੀ ਬ੍ਰਾਂਡ ਸ਼ਾਹਰੁਖ ਖਾਨ ਦੀ ਜਗ੍ਹਾ ਲੈ ਲਈ ਹੈ। ਕੁਲ ਮਿਲਾ ਕੇ ਟਾਪ-15 ਸੈਲੀਬ੍ਰਿਟੀਜ਼ ਦੀ ਕੁਲ ਬ੍ਰਾਂਡ ਵੈਲਿਊ 71.2 ਕਰੋੜ ਡਾਲਰ ਹੈ। ਵਿਰਾਟ ਇਸ ਸੂਚੀ ਵਿਚ ਚੋਟੀ 'ਤੇ ਹੈ, ਜਿਸ ਦੀ ਬ੍ਰਾਂਡ ਵੈਲਿਊ 144 ਮਿਲੀਅਨ ਡਾਲਰ ਹੈ।
ਇਸ ਤੋਂ ਬਾਅਦ ਸ਼ਾਹਰੁਖ ਖਾਨ (106 ਮਿਲੀਅਨ ਅਮਰੀਕੀ ਡਾਲਰ), ਦੀਪਿਕਾ ਪਾਦੁਕੋਣ (93 ਮਿਲੀਅਨ ਯੂ. ਐੱਸ. ਡਾਲਰ), ਅਕਸ਼ੈ ਕੁਮਾਰ (47 ਮਿਲੀਅਨ ਅਮਰੀਕੀ ਡਾਲਰ) ਅਤੇ ਰਣਵੀਰ ਸਿੰਘ (42 ਮਿਲੀਅਨ ਅਮਰੀਕੀ ਡਾਲਰ) ਦਾ ਸਥਾਨ ਹੈ।
5 ਵਾਰ ਆਖਰੀ ਗੇਂਦ 'ਤੇ ਛੱਕਾ ਮਾਰ ਚੁੱਕੇ ਹਨ ਧੋਨੀ, ਇਹ ਹੈ ਰਿਕਾਰਡ
NEXT STORY