ਕਟਕ— ਆਖਰੀ ਗੇਂਦ 'ਤੇ ਛੱਕਾ ਮਾਰਨ ਦੇ ਲਈ ਮਸ਼ਹੂਰ ਮਹਿੰਦਰ ਸਿੰਘ ਧੋਨੀ ਨੇ ਕਟਕ ਟੀ-20 'ਚ ਵੀ ਦਰਸ਼ਕਾਂ ਨੂੰ ਨਰਾਜ਼ ਨਹੀਂ ਕੀਤਾ। ਕਪਤਾਨ ਥਿਸਾਰਾ ਪਰੇਰਾ ਦੀ ਆਖਰੀ ਗੇਂਦ 'ਤੇ ਧੋਨੀ ਨੇ ਲੋਗ ਆਨ ਲੰਬਾ ਛੱਕਾ ਲਗਾਇਆ। ਧੋਨੀ ਇਸ ਛੱਕੇ ਤੋਂ ਬਾਅਦ ਟਵਿੱਟਰ 'ਤੇ ਵੀ ਟ੍ਰੇਰੰਡ ਕਰਨ ਲੱਗੇ। ਦੱਸਿਆ ਗਿਆ ਕਿ ਹੁਣ ਤਕ ਧੋਨੀ ਪੰਜ ਵਾਰ ਟੀ-20 ਦੀ ਆਖਰੀ ਓਵਰ 'ਤੇ ਛੱਕਾ ਲਗਾ ਚੁੱਕੇ ਹਨ। ਇਹ ਕਿਸੇ ਵੀ ਬੱਲੇਬਾਜ਼ ਵਲੋਂ ਆਖਰੀ ਗੇਂਦ 'ਤੇ ਮਾਰੇ ਗਏ ਛੱਕਿਆਂ 'ਚੋਂ ਸਭ ਤੋਂ ਉੱਚਾ ਹੈ। ਇਸ ਤੋਂ ਪਹਿਲੇ ਸ਼੍ਰੀਲੰਕਾ ਦੇ ਹੀ ਮੈਥਿਊਜ਼, ਮੁਹੰਮਦ ਮੋਰਟਜਾ, ਸ਼ਫਿਕੁਲ ਤੇ ਨਾਥਨ ਮੈਕਲੁਮ ਦਾ ਨਾਂ ਆਉਂਦਾ ਹੈ। ਜਿਨ੍ਹਾਂ ਨੇ 2 ਵਾਰ ਟੀ-20 ਦੀ ਆਖਰੀ ਗੇਂਦ 'ਤੇ ਛੱਕਾ ਲਗਾਇਆ ਹੈ।
DAV ਮਾਡਲ ਸਕੂਲ ਦੀ ਵਿਦਿਆਰਥਣ ਵੀਰਪਾਲ ਕੌਰ 'ਖੇਲੋ ਇੰਡੀਆ ਸਕੂਲ ਖੇਡਾਂ' ਲਈ ਚੁਣੀ ਗਈ
NEXT STORY