ਸਪੋਰਟਸ ਡੈਸਕ : ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਸ਼ੁੱਕਰਵਾਰ ਨੂੰ ਇੱਥੇ ਨਿਊਜ਼ੀਲੈਂਡ ਖਿਲਾਫ ਪਹਿਲੇ ਮੈਚ ਦੇ ਤੀਜੇ ਦਿਨ ਟੈਸਟ ਕ੍ਰਿਕਟ 'ਚ 9000 ਦੌੜਾਂ ਪੂਰੀਆਂ ਕਰਨ ਵਾਲਾ ਚੌਥਾ ਭਾਰਤੀ ਬਣ ਗਿਆ। ਇਸ ਤਰ੍ਹਾਂ ਕੋਹਲੀ ਨੇ ਆਪਣੇ ਸ਼ਾਨਦਾਰ ਕਰੀਅਰ 'ਚ ਇਕ ਹੋਰ ਉਪਲੱਬਧੀ ਹਾਸਲ ਕੀਤੀ। ਹੁਣ ਉਹ ਸਚਿਨ ਤੇਂਦੁਲਕਰ (15,921), ਰਾਹੁਲ ਦ੍ਰਾਵਿੜ (13,265) ਅਤੇ ਸੁਨੀਲ ਗਾਵਸਕਰ (10,122) ਵਰਗੇ ਦਿੱਗਜਾਂ ਦੀ ਲੀਗ ਵਿਚ ਸ਼ਾਮਲ ਹੋ ਗਿਆ ਹੈ। ਪਰ ਉਹ ਇਨ੍ਹਾਂ ਖਿਡਾਰੀਆਂ ਵਿਚ ਬਹੁਤ ਹੌਲੀ-ਹੌਲੀ ਇਸ ਉਪਲਬਧੀ ਤੱਕ ਪਹੁੰਚਿਆ ਕਿਉਂਕਿ ਇਸਦੇ ਲਈ ਉਸਨੇ 197 ਪਾਰੀਆਂ ਖੇਡੀਆਂ। 35 ਸਾਲਾ ਕੋਹਲੀ ਨੇ ਭਾਰਤ ਦੀ ਦੂਜੀ ਪਾਰੀ ਵਿਚ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਇਹ ਉਪਲਬਧੀ ਹਾਸਲ ਕੀਤੀ। ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਕੋਹਲੀ ਪਹਿਲੀ ਪਾਰੀ 'ਚ 0 ਦੌੜਾਂ 'ਤੇ ਆਊਟ ਹੋ ਗਏ, ਜਦਕਿ ਟੀਮ 46 ਦੌੜਾਂ 'ਤੇ ਆਲਆਊਟ ਹੋ ਗਈ। ਬੰਗਲਾਦੇਸ਼ ਖਿਲਾਫ ਹਾਲੀਆ ਟੈਸਟ ਸੀਰੀਜ਼ 'ਚ ਕੋਹਲੀ ਸਿਰਫ 594 ਪਾਰੀਆਂ 'ਚ 27,000 ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕਰਨ ਵਾਲੇ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਏ ਹਨ। ਦੇਖੋ ਅੰਕੜੇ-
ਭਾਰਤ ਲਈ ਸਭ ਤੋਂ ਵੱਧ ਟੈਸਟ ਦੌੜਾਂ
15921 – ਸਚਿਨ ਤੇਂਦੁਲਕਰ
13288 - ਰਾਹੁਲ ਦ੍ਰਾਵਿੜ
10122 - ਸੁਨੀਲ ਗਾਵਸਕਰ
9000 - ਵਿਰਾਟ ਕੋਹਲੀ*
8781 - ਵੀਵੀਐੱਸ ਲਕਸ਼ਮਣ
9000 ਟੈਸਟ ਦੌੜਾਂ ਤਕ ਪਹੁੰਚਣ ਲਈ ਕਿਸੇ ਭਾਰਤੀ ਦੁਆਰਾ ਸਭ ਤੋਂ ਘੱਟ ਪਾਰੀਆਂ
176 - ਰਾਹੁਲ ਦ੍ਰਾਵਿੜ
179 - ਸਚਿਨ ਤੇਂਦੁਲਕਰ
192 - ਸੁਨੀਲ ਗਾਵਸਕਰ
197 - ਵਿਰਾਟ ਕੋਹਲੀ*
ਵਿਰਾਟ ਨੇ ਇਨ੍ਹਾਂ ਦੇਸ਼ਾਂ ਖਿਲਾਫ ਬਣਾਈਆਂ ਦੌੜਾਂ
2042 ਦੌੜਾਂ ਬਨਾਮ ਆਸਟ੍ਰੇਲੀਆ (25 ਮੈਚ)
536 ਦੌੜਾਂ ਬਨਾਮ ਬੰਗਲਾਦੇਸ਼ (8 ਮੈਚ)
1991 ਦੌੜਾਂ ਬਨਾਮ ਇੰਗਲੈਂਡ (28 ਮੈਚ)
936 ਦੌੜਾਂ ਬਨਾਮ ਨਿਊਜ਼ੀਲੈਂਡ (12 ਮੈਚ)
1408 ਦੌੜਾਂ ਬਨਾਮ ਦੱਖਣੀ ਅਫਰੀਕਾ (16 ਮੈਚ)
1085 ਦੌੜਾਂ ਬਨਾਮ ਸ਼੍ਰੀਲੰਕਾ (11 ਮੈਚ)
1019 ਦੌੜਾਂ ਬਨਾਮ ਵੈਸਟ ਇੰਡੀਜ਼ (16 ਮੈਚ)
ਵਿਰਾਟ ਕੋਹਲੀ ਨੇ ਤੀਜੇ ਨੰਬਰ 'ਤੇ 15000 ਦੌੜਾਂ ਕੀਤੀਆਂ ਪੂਰੀਆਂ
22869 - ਰਿਕੀ ਪੋਂਟਿੰਗ (540)
22011 - ਕੁਮਾਰ ਸੰਗਾਕਾਰਾ (468)
15696 - ਕੇਨ ਵਿਲੀਅਮਸਨ (337)
15009 - ਵਿਰਾਟ ਕੋਹਲੀ (316)*
14555 - ਰਾਹੁਲ ਦ੍ਰਾਵਿੜ (329)
11236 - ਜੈਕ ਕੈਲਿਸ (283)
ਮੈਚ ਦੀ ਗੱਲ ਕਰੀਏ ਤਾਂ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰਿਸ਼ਭ ਪੰਤ (20) ਅਤੇ ਯਸ਼ਸਵੀ ਜਾਇਸਵਾਲ (13) ਹੀ ਦੋਹਰੇ ਅੰਕ ਨੂੰ ਛੂਹ ਸਕੇ। ਨਿਊਜ਼ੀਲੈਂਡ ਲਈ ਮੈਟ ਹੈਨਰੀ (5/15) ਅਤੇ ਵਿਲੀਅਮ ਓ'ਰੂਰਕੇ (4/22) ਨੇ ਸਭ ਤੋਂ ਵੱਧ ਵਿਕਟਾਂ ਲਈਆਂ। ਨਿਊਜ਼ੀਲੈਂਡ ਨੇ ਡੇਵੋਨ ਕੋਨਵੇ ਦੀਆਂ 91, ਰਚਿਨ ਰਵਿੰਦਰਾ ਦੀਆਂ 134 ਦੌੜਾਂ ਅਤੇ ਟਿਮ ਸਾਊਥੀ ਦੀਆਂ 65 ਦੌੜਾਂ ਦੀ ਬਦੌਲਤ 402 ਦੌੜਾਂ ਬਣਾਈਆਂ। ਜਵਾਬ 'ਚ ਭਾਰਤੀ ਟੀਮ ਨੇ ਜ਼ਬਰਦਸਤ ਸ਼ੁਰੂਆਤ ਕੀਤੀ। ਰੋਹਿਤ ਸ਼ਰਮਾ ਨੇ 63 ਗੇਂਦਾਂ 'ਤੇ 52 ਅਤੇ ਯਸ਼ਸਵੀ ਜਾਇਸਵਾਲ ਨੇ 35 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸਰਫਰਾਜ਼ ਨੇ ਵਿਰਾਟ ਕੋਹਲੀ ਨਾਲ ਮਿਲ ਕੇ ਪਾਰੀ ਨੂੰ ਅੱਗੇ ਵਧਾਇਆ ਅਤੇ ਸਕੋਰ ਨੂੰ 231/3 ਤਕ ਲੈ ਗਏ। ਭਾਰਤ ਅਜੇ ਵੀ 125 ਦੌੜਾਂ ਪਿੱਛੇ ਹੈ।
ਦੋਵੇਂ ਟੀਮਾਂ ਦੀ ਪਲੇਇੰਗ-11
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐੱਲ ਰਾਹੁਲ, ਵਿਰਾਟ ਕੋਹਲੀ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਨਿਊਜ਼ੀਲੈਂਡ : ਟੌਮ ਲੈਥਮ (ਕਪਤਾਨ), ਡੇਵੋਨ ਕੌਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਬਲੰਡਲ (ਵਿਕਟਕੀਪਰ), ਗਲੇਨ ਫਿਲਿਪਸ, ਮੈਟ ਹੈਨਰੀ, ਟਿਮ ਸਾਊਥੀ, ਏਜਾਜ਼ ਪਟੇਲ, ਵਿਲੀਅਮ ਓ'ਰੂਰਕੇ।
IND vs NZ : ਕੋਹਲੀ-ਸਰਫਰਾਜ਼ ਦਾ ਸ਼ਾਨਦਾਰ ਪਲਟਵਾਰ, ਭਾਰਤ ਦੇ 231 ਦੌੜਾਂ 'ਤੇ ਤਿੰਨ ਆਊਟ
NEXT STORY