ਸਪੋਰਟਸ ਡੈਸਕ : IPL 2023 ਦੇ 20ਵੇਂ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਦਾ ਬੱਲਾ ਗਰਜਿਆ। ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ 'ਚ ਦਿੱਲੀ ਨੇ ਟਾਸ ਜਿੱਤ ਕੇ ਆਰ.ਸੀ.ਬੀ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਓਪਨਿੰਗ ਕਰਨ ਆਏ ਵਿਰਾਟ ਕੋਹਲੀ ਨੇ ਤੇਜ਼ ਬੱਲੇਬਾਜ਼ੀ ਕਰਦੇ ਹੋਏ 34 ਗੇਂਦਾਂ 'ਚ 6 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 50 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਕੋਹਲੀ ਨੇ ਚਿੰਨਾਸਵਾਮੀ ਸਟੇਡੀਅਮ ਵਿੱਚ ਇੱਕ ਵੱਡਾ ਰਿਕਾਰਡ ਵੀ ਕਾਇਮ ਕੀਤਾ।
ਵਿਰਾਟ ਨੇ ਚਿੰਨਾਸਵਾਮੀ ਸਟੇਡੀਅਮ 'ਚ 2500 ਦੌੜਾਂ ਕੀਤੀਆਂ ਪੂਰੀਆਂ
ਵਿਰਾਟ ਕੋਹਲੀ ਨੇ ਆਪਣੇ ਅਰਧ ਸੈਂਕੜੇ ਦੌਰਾਨ ਚਿੰਨਾਸਵਾਮੀ ਸਟੇਡੀਅਮ ਵਿੱਚ 2500 ਦੌੜਾਂ ਪੂਰੀਆਂ ਕੀਤੀਆਂ। ਅਜਿਹਾ ਕਰਨ ਵਾਲਾ ਉਹ ਇਕਲੌਤਾ ਬੱਲੇਬਾਜ਼ ਹੈ। ਕੋਹਲੀ ਨੇ ਸਿਰਫ਼ ਇੱਕ ਟੀਮ (ਆਰ.ਸੀ.ਬੀ) ਲਈ ਖੇਡਦੇ ਹੋਏ 2500 ਦੌੜਾਂ ਬਣਾਈਆਂ ਹਨ। ਕੋਹਲੀ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਕਿਸੇ ਇੱਕ ਮੈਦਾਨ ਵਿੱਚ 2000 ਦੌੜਾਂ ਨਹੀਂ ਬਣਾ ਸਕਿਆ ਹੈ।
ਕੋਹਲੀ ਨੇ ਆਈ.ਪੀ.ਐੱਲ 'ਚ ਅਰਧ ਸੈਂਕੜਾ ਲਗਾ ਕੇ ਬਣਾਇਆ ਇਹ ਰਿਕਾਰਡ
ਇਸ ਤੋਂ ਇਲਾਵਾ ਕੋਹਲੀ ਆਈ.ਪੀ.ਐੱਲ 'ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਦੇ ਮਾਮਲੇ 'ਚ ਵੀ ਦੂਜੇ ਸਥਾਨ 'ਤੇ ਪਹੁੰਚ ਗਏ ਹਨ। ਕੋਹਲੀ ਦੇ ਹੁਣ ਆਈ.ਪੀ.ਐੱਲ ਵਿੱਚ 52 ਅਰਧ ਸੈਂਕੜੇ ਹਨ। ਇਸ ਤੋਂ ਪਹਿਲਾਂ ਸ਼ਿਖਰ ਧਵਨ 51 ਸੈਂਕੜਿਆਂ ਦੇ ਨਾਲ ਆਈ.ਪੀ.ਐੱਲ ਵਿੱਚ ਸੈਂਕੜੇ ਬਣਾਉਣ ਦੇ ਮਾਮਲੇ ਵਿੱਚ ਦੂਜੇ ਨੰਬਰ 'ਤੇ ਸਨ। ਡੇਵਿਡ ਵਾਰਨਰ ਨੇ ਆਈ.ਪੀ.ਐੱਲ ਵਿੱਚ ਸਭ ਤੋਂ ਵੱਧ ਅਰਧ ਸੈਂਕੜੇ ਲਗਾਏ ਹਨ। ਉਹ ਆਈ.ਪੀ.ਐੱਲ ਵਿੱਚ ਹੁਣ ਤੱਕ 62 ਅਰਧ ਸੈਂਕੜੇ ਲਗਾ ਚੁੱਕੇ ਹਨ।
ਚੂਲੇ ਦੀ ਸੱਟ ਕਾਰਨ ਬਾਰਸੀਲੋਨਾ ਓਪਨ ਨਹੀਂ ਖੇਡੇਗਾ ਨਡਾਲ
NEXT STORY