ਮੁੰਬਈ, (ਭਾਸ਼ਾ)– ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਡੇਵਿਡ ਹਸੀ ਦਾ ਮੰਣਨ ਹੈ ਕਿ ਵਿਰਾਟ ਕੋਹਲੀ ਫਿਰ ਤੋਂ ਨਿਖਰ ਗਏ ਹਨ। ਉਨ੍ਹਾਂ ਨੇ ਇਸ ਭਾਰਤੀ ਬੱਲੇਬਾਜ਼ ਦੇ ਸਟ੍ਰਾਈਕ ਰੇਟ ’ਤੇ ਬਹਿਸ ਵਿਚਾਲੇ ਇਸ ਚੈਂਪੀਅਨ ਖਿਡਾਰੀ ਨੂੰ ਨਜ਼ਰਅੰਦਾਜ਼ ਕਰਨ ਵਿਰੁੱਧ ਚਿਤਾਵਨੀ ਦਿੱਤੀ। ਆਈ. ਪੀ. ਐੱਲ. ਦੇ ਮੌਜੂਦਾ ਸੀਜ਼ਨ ’ਚ ਰਾਇਲ ਚੈਲੰਜਰਜ਼ ਬੈਂਗਲੂਰੂ (ਆਰ. ਸੀ. ਬੀ.) ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ’ਚ ਸਭ ਤੋਂ ਅੱਗੇ ਹੋਣ ਦੇ ਬਾਵਜੂਦ ਕੋਹਲੀ ਨੂੰ ਪਿਛਲੇ ਮੈਚ ’ਚ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਲੋੜੀਂਦੀ ਤਾਕਤ ਨਾਲ ਬੱਲੇਬਾਜ਼ੀ ਨਾ ਕਰਨ ਲਈ ਕੁਝ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਕੋਹਲੀ ਅਜੇ ਰਾਜਸਥਾਨ ਰਾਇਲਜ਼ ਦੇ ਰਿਆਨ ਪਰਾਗ ਦੇ ਨਾਲ ਸਾਂਝੇ ਤੌਰ ’ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ, ਜਿਨ੍ਹਾਂ ਨੇ 3 ਮੈਚਾਂ ’ਚ 141.4 ਦੇ ਸਟ੍ਰਾਈਕ ਰੇਟ ਨਾਲ 2 ਅਰਧ ਸੈਂਕੜਿਆਂ ਨਾਲ 181 ਦੌੜਾਂ ਬਣਾਈਆਂ ਹਨ
ਟੀ-20 ਵਿਸ਼ਵ ਕੱਪ ਨੇੜੇ ਹੋਣ ਦੇ ਕਾਰਨ ਟੀਮ ’ਚ ਕੋਹਲੀ ਦੀ ਜਗ੍ਹਾ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਦ ਇਸ ਬਾਰੇ ਹਸੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਵਿਰਾਟ ਕੋਹਲੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ, ਕੀ ਉਹ ਇਸ ਸਮੇਂ ਆਈ. ਪੀ. ਐੱਲ. ’ਚ ਨਹੀਂ ਹੈ? ਹਸੀ ਨੇ ਕਿਹਾ ਕਿ ਉਹ ਕਾਫੀ ਵਧੀਆ ਖਿਡਾਰੀ ਹੈ। ਮੈਨੂੰ ਨਹੀਂ ਲੱਗਦਾ ਕਿ ਉਸ ਨੂੰ ਕਾਫੀ ਜ਼ਿਆਦਾ ਪ੍ਰੇਸ਼ਾਨੀਆਂ ਹੋਣਗੀਆਂ। ਜੇ ਤੁਸੀਂ ਆਈ. ਪੀ. ਐੱਲ. ’ਚ ਸਟ੍ਰਾਈਕ ਰੇਟ ਦੇਖੋ ਤਾਂ ਅਜਿਹਾ ਲੱਗਦਾ ਹੈ ਕਿ ਉਹ ਆਪਣੇ ਖੇਡ ਨੂੰ ਇਕ ਨਵੇਂ ਪੱਧਰ ’ਤੇ ਲੈ ਗਿਆ ਹੈ, ਉਨ੍ਹਾਂ ’ਚ ਫਿਰ ਤੋਂ ਨਿਖਾਰ ਆਇਆ ਹੈ।
ਹਸੀ ਨੇ ਕਿਹਾ ਕਿ ਤੁਸੀਂ ਚੈਂਪੀਅਨਜ਼ ਨੂੰ ਕਦੇ ਖਾਰਜ ਨਹੀਂ ਕਰਦੇ। ਜਿਵੇਂ ਤੁਸੀਂ ਸਟੀਵ ਸਮਿਥ ਨੂੰ ਕਦੇ ਖਾਰਜ ਨਹੀਂ ਕਰਦੇ। ਤੁਸੀਂ ਰਿਕੀ ਪੋਂਟਿੰਗ, ਸਚਿਨ ਤੇਂਦੁਲਕਰ, ਰੋਹਿਤ ਸ਼ਰਮਾ ਵਰਗੇ ਖਿਡਾਰੀਆਂ ਨੂੰ ਕਦੇ ਖੁੰਝਿਆ ਹੋਇਆ ਨਹੀਂ ਮੰਨ ਸਕਦੇ। ਇਸੇ ਤਰ੍ਹਾਂ ਤੁਸੀਂ ਉਨ੍ਹਾਂ ਨੂੰ ਕਦੇ ਖਾਰਜ ਨਹੀਂ ਕਰ ਸਕਦੇ ਤੇ ਮੈਨੂੰ ਯਕੀਨ ਹੈ ਕਿ ਵਿਰਾਟ ਕੋਹਲੀ ਅਗਲੇ ਵਿਸ਼ਵ ਕੱਪ ’ਚ ਜਾ ਰਹੇ ਹਨ ਅਤੇ ਪਿਛਲੇ ਇਕ ਦਹਾਕੇ ’ਚ ਜ਼ਿਆਦਾਤਰ ਸਮੇਂ ਵਾਂਗ ਇਕ ਵਾਰ ਫਿਰ ਦਬਦਬਾ ਬਣਾਉਣਗੇ। ਆਪਣੇ ਚੈਂਪੀਅਨਾਂ ਨੂੰ ਕਦੇ ਖੁੰਝਿਆ ਹੋਇਆ ਨਾ ਮੰਨੋ।
ਫਿਰ ਤੋਂ ਸ਼ੁਰੂ ਹੋ ਸਕਦੀ ਹੈ ਚੈਂਪੀਅਨਸ ਲੀਗ, ਭਾਰਤ, ਆਸਟ੍ਰੇਲੀਆ ਤੇ ਇੰਗਲੈਂਡ ਦੇ ਬੋਰਡਾਂ ਵਿਚਾਲੇ ਗੱਲਬਾਤ ਜਾਰੀ
NEXT STORY