ਨਵੀਂ ਦਿੱਲੀ— ਪੂਰਾ ਦੇਸ਼ ਐਤਵਾਰ ਨੂੰ ਰੱਖੜੀ ਦਾ ਤਿਉਹਾਰ ਮਨਾ ਰਿਹਾ ਹੈ ਤੇ ਭਾਰਤੀ ਕ੍ਰਿਕਟ ਟੀਮ ਇਸ ਸਮੇਂ ਇੰਗਲੈਂਡ 'ਚ ਟੈਸਟ ਸੀਰੀਜ਼ ਖੇਡ ਰਹੀ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਪੂਰੇ ਦੇਸ਼ ਨੂੰ ਇਕ ਇਮੋਸ਼ਨਲ ਮੈਸੇਜ ਦੇ ਜਰੀਏ ਸ਼ੁੱਭਕਾਮਨਾਵਾਂ ਦਿੱਤੀਆਂ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇਕ ਟਵੀਟ ਕੀਤਾ ਹੈ। ਜਿਸ 'ਚ ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੱਤੀ ਹੈ।
ਕੋਹਲੀ ਨੇ ਟਵਿਟਰ 'ਤੇ ਆਪਣੀ ਵੱਡੀ ਭੈਣ ਤੇ ਮਾਂ ਦੇ ਨਾਲ ਆਪਣੇ ਬਚਪਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਵਿਰਾਟ ਨੇ ਇਸ ਟਵੀਟ ਦੇ ਜਰੀਏ ਆਪਣੀ ਭੈਣ ਨੂੰ ਯਾਦ ਕਰਦੇ ਹੋਏ ਦੁਨੀਆ ਭਰ 'ਚ ਇਹ ਤਿਉਹਾਰ ਮਨਾ ਰਹੀਆਂ ਸਾਰੀਆਂ ਭੈਣਾਂ ਨੂੰ ਰੱਖੜੀ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਵਿਰਾਟ ਕੋਹਲੀ ਦੀ ਭੈਣ ਦਾ ਨਾਂ ਭਾਵਨਾ ਹੈ। ਭਾਵਨਾ ਵਿਰਾਟ ਕੋਹਲੀ ਤੋਂ ਵੱਡੀ ਭੈਣ ਹੈ। ਜ਼ਿਕਰਯੋਗ ਹੈ ਕਿ ਭਾਵਨਾ ਦਾ ਵਿਆਹ ਸਾਲ 2002 'ਚ ਸੰਜੇ ਢੀਂਗਰਾ ਨਾਲ ਹੋ ਚੁੱਕਿਆ ਹੈ।
ਹਾਕੀ : ਭਾਰਤ ਨੇ ਦੱ. ਕੋਰੀਆ ਨੂੰ ਸਖਤ ਸੰਘਰਸ਼ 'ਚ 5-3 ਨਾਲ ਹਰਾਇਆ
NEXT STORY