ਨਵੀਂ ਦਿੱਲੀ– ਸਾਬਕਾ ਸਪਿੰਨਰ ਮੋਂਟੀ ਪਨੇਸਰ ਦਾ ਮੰਨਣਾ ਹੈ ਕਿ ਆਫ ਸਟੰਪ ਦੇ ਬਾਹਰ ਦੀ ਗੇਂਦ ’ਤੇ ਵਾਰ-ਵਾਰ ਜੂਝਣ ਦੀ ਸਮੱਸਿਆ ਦਾ ਸੰਭਾਵਿਤ ਹੱਲ ਨਾ ਮਿਲਣ ਕਾਰਨ ਵਿਰਾਟ ਕੋਹਲੀ ਨੇ ਇੰਗਲੈਂਡ ਦੌਰੇ ਤੋਂ ਪਹਿਲਾਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ।
ਇੰਗਲੈਂਡ ਦੇ ਇਸ ਸਾਬਕਾ ਕ੍ਰਿਕਟਰ ਦਾ ਮੰਨਣਾ ਹੈ ਕਿ ਕੋਹਲੀ ਨੂੰ ਇੰਗਲੈਂਡ ਦੇ ਆਪਣੇ ਪਿਛਲੇ ਦੌਰਿਆਂ ਦੀ ਤੁਲਨਾ ਵਿਚ ਆਫ ਸਟੰਪ ਦੇ ਆਸ-ਪਾਸ ਘੁੰਮਦੀਆਂ ਗੇਂਦਾਂ ਨਾਲ ਨਜਿੱਠਣ ਵਿਚ ਜ਼ਿਆਦਾ ਮੁਸ਼ਕਿਲ ਲੱਗਦੀ ਹੈ। ਕੋਹਲੀ ਨੇ 2014 ਦੇ ਖਰਾਬ ਦੌਰ ਤੋਂ ਬਾਅਦ 2018 ਵਿਚ ਇੰਗਲੈਂਡ ਵਿਚ ਸ਼ਾਨਦਾਰ ਵਾਪਸੀ ਕੀਤੀ। ਸਾਲ 2014 ਵਿਚ ਜੇਮਸ ਐਂਡਰਸਨ ਨੇ ਇਸ ਧਾਕੜ ਬੱਲੇਬਾਜ਼ ਨੂੰ ਕਾਫੀ ਪ੍ਰੇਸ਼ਾਨ ਕੀਤਾ ਸੀ।
ਪਨੇਸਰ ਨੇ ਕਿਹਾ, ‘‘ਕੋਹਲੀ ਦੇ ਨਾਲ ਜੋ ਹੋਇਆ ਹੈ, ਉਹ ਇਹ ਹੈ ਕਿ ਆਫ ਸਟੰਪ ਦੇ ਬਾਹਰ ਦੀ ਗੇਂਦ, ਪੰਜਵੀਂ ਸਟੰਪ ਦੀ ਲਾਈਨ, ਵਿਸ਼ੇਸ਼ ਤੌਰ ’ਤੇ ਆਸਟ੍ਰੇਲੀਆ ਵਿਚ ਤੇਜ਼ ਉਛਾਲ ਵਾਲੀਆਂ ਪਿੱਚਾਂ ’ਤੇ ਉਹ ਸੰਘਰਸ਼ ਕਰ ਰਿਹਾ ਸੀ।’’
ਵੱਡੀ ਖ਼ਬਰ ; IPL 2025 'ਚ ਸਭ ਤੋਂ ਵੱਧ ਛੱਕੇ ਲਾਉਣ ਵਾਲੇ ਬੱਲੇਬਾਜ਼ ਨੇ ਕੀਤਾ ਸੰਨਿਆਸ ਦਾ ਐਲਾਨ
NEXT STORY