ਸਪੋਰਟਸ ਡੈਸਕ- ਵਿਸ਼ਵ ਕੱਪ ਜੇਤੂ ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਦਾ ਮੰਨਣਾ ਹੈ ਕਿ ਕਪਤਾਨੀ ਦੇ ਮਸਲੇ ’ਤੇ ਬੀ. ਸੀ. ਸੀ. ਆਈ. ਨਾਲ ਮਤਭੇਦ ਸਾਹਮਣੇ ਲਿਆਉਂਦਾ ਵਿਰਾਟ ਕੋਹਲੀ ਦਾ ਬਿਆਨ ਗ਼ਲਤ ਸਮੇਂ ’ਤੇ ਆਇਆ ਹੈ ਜਿਸ ਨਾਲ ਦੱਖਣੀ ਅਫਰੀਕਾ ਦੇ ਅਹਿਮ ਦੌਰੇ ਤੋਂ ਪਹਿਲਾਂ ਗ਼ੈਰਜ਼ਰੂਰੀ ਵਿਵਾਦ ਪੈਦਾ ਹੋ ਗਿਆ।
ਇਹ ਵੀ ਪੜ੍ਹੋ : ਗਾਂਗੁਲੀ ਦਾ ਕੋਹਲੀ ਦੇ ਸਵਾਲ 'ਤੇ ਬਿਆਨ, ਕਿਹਾ- 'ਮਾਮਲੇ ਨਾਲ ਸਹੀ ਤਰੀਕੇ ਨਾਲ ਨਜਿੱਠਾਂਗੇ'
ਕਪਿਲ ਨੇ ਕਿਹਾ ਕਿ ਇਸ ਸਮੇਂ ਕਿਸੇ ’ਤੇ ਉਂਗਲ ਚੁੱਕਣਾ ਸਹੀ ਨਹੀਂ ਹੈ। ਦੱਖਣੀ ਅਫਰੀਕਾ ਦਾ ਦੌਰਾ ਸਾਹਮਣੇ ਹੈ ਤੇ ਉਸ ’ਤੇ ਧਿਆਨ ਦੇਣਾ ਚਾਹੀਦਾ ਹੈ। ਮੈਂ ਕਹਾਂਗਾ ਕਿ ਬੋਰਡ ਪ੍ਰਧਾਨ ਤਾਂ ਬੋਰਡ ਪ੍ਰਧਾਨ ਹਨ ਹਾਲਾਂਕਿ ਭਾਰਤੀ ਟੀਮ ਦਾ ਕਪਤਾਨ ਹੋਣਾ ਵੀ ਵੱਡੀ ਗੱਲ ਹੈ। ਇਕ-ਦੂਜੇ ਬਾਰੇ ਹਾਲਾਂਕਿ ਜਨਤਕ ਤੌਰ ’ਤੇ ਖ਼ਰਾਬ ਬੋਲਣਾ ਚੰਗਾ ਨਹੀਂ ਹੈ। ਚਾਹੇ ਉਹ ਸੌਰਵ ਹੋਣ ਜਾਂ ਕੋਹਲੀ। ਭਾਰਤ ਨੂੰ 1983 ਵਿਸ਼ਵ ਕੱਪ ਦਿਵਾਉਣ ਵਾਲੇ ਕਪਿਲ ਨੇ ਕੋਹਲੀ ਨੂੰ ਹਾਲਾਤ ’ਤੇ ਕਾਬੂ ਕਰ ਕੇ ਦੇਸ਼ ਬਾਰੇ ਸੋਚਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਤੁਸੀਂ ਸਥਿਤੀ ’ਤੇ ਕਾਬੂ ਕਰੋ। ਬਿਹਤਰ ਇਹ ਹੈ ਕਿ ਤੁਸੀਂ ਦੇਸ਼ ਬਾਰੇ ਸੋਚੋ। ਜੋ ਗ਼ਲਤ ਹੈ ਉਹ ਪਤਾ ਲੱਗ ਹੀ ਜਾਵੇਗਾ ਪਰ ਇਕ ਅਹਿਮ ਦੌਰੇ ਤੋਂ ਪਹਿਲਾਂ ਵਿਵਾਦ ਖੜ੍ਹਾ ਕਰਨਾ ਸਹੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਟੈਸਟ ਕਪਤਾਨ ਵਿਰਾਟ ਕੋਹਲੀ ਦੇ ਜਨਤਕ ਤੌਰ ’ਤੇ ਵਿਰੋਧੀ ਬਿਆਨ ਦੇ ਕੇ ਭਾਰਤੀ ਕ੍ਰਿਕਟ ਵਿਚ ਤੂਫ਼ਾਨ ਲਿਆ ਦਿੱਤਾ। ਦੱਖਣੀ ਅਫਰੀਕਾ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਵਿਚ ਕੋਹਲੀ ਨੇ ਕਿਹਾ ਸੀ ਕਿ ਜਦ ਉਨ੍ਹਾਂ ਨੇ ਟੀ-20 ਟੀਮ ਦੀ ਕਪਤਾਨੀ ਛੱਡਣ ਦੇ ਆਪਣੇ ਇਰਾਦੇ ਬਾਰੇ ਦੱਸਿਆ ਸੀ ਤਾਂ ਉਨ੍ਹਾਂ ਨੂੰ ਕਦੀ ਵੀ ਕਪਤਾਨ ਬਣੇ ਰਹਿਣ ਲਈ ਨਹੀਂ ਕਿਹਾ ਗਿਆ। ਇਹ ਸੌਰਵ ਗਾਂਗੁਲੀ ਦੇ ਕੁਝ ਦਿਨ ਪਹਿਲਾਂ ਦਿੱਤੇ ਬਿਆਨ ਤੋਂ ਉਲਟ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਕੋਹਲੀ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਅਹੁਦਾ ਨਹੀਂ ਛੱਡਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਗਾਂਗੁਲੀ ਦਾ ਕੋਹਲੀ ਦੇ ਸਵਾਲ 'ਤੇ ਬਿਆਨ, ਕਿਹਾ- 'ਮਾਮਲੇ ਨਾਲ ਸਹੀ ਤਰੀਕੇ ਨਾਲ ਨਜਿੱਠਾਂਗੇ'
NEXT STORY