ਬਰਮਿੰਘਮ : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਤੋਂ ਪਹਿਲੇ ਟੈਸਟ ਦੇ ਚੌਥੇ ਦਿਨ ਸ਼ਨਿਵਾਰ ਨੂੰ 31 ਦੌੜਾਂ ਨਾਲ ਮਿਲੀ ਹਾਰ ਦੇ ਬਾਅਦ ਚੋਟੀ ਕ੍ਰਮ ਨੂੰ ਇਸ ਹਾਰ ਦਾ ਜ਼ਿੰਮੇਵਾਰ ਦੱਸਿਆ ਹੈ। ਕੋਹਲੀ ਨੇ ਕਿਹਾ, '' ਪਿੱਚ 'ਤੇ ਟਿਕਣ ਦਾ ਜਜ਼ਬਾ ਦਿਖਾਉਣਾ ਚਾਹੀਦਾ ਹੈ ਅਤੇ ਬਿਹਤਰ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਭਾਰਤ ਦੀ ਦੋਵੇਂ ਪਾਰੀਆਂ 'ਚ 149 ਅਤੇ 51 ਦੌੜਾਂ ਬਣਾਉਣ ਵਾਲੇ ਵਿਰਾਟ ਨੇ ਮੈਚ ਦੇ ਬਾਅਦ ਕਿਹਾ, '' ਹੇਠਲੇ ਕ੍ਰਮ 'ਚ ਜਿਸ ਤਰ੍ਹਾਂ ਇਸ਼ਾਂਤ ਸ਼ਰਮਾ ਉਮੇਸ਼ ਯਾਦਵ ਨੇ ਵਿਕਟ 'ਤੇ ਜਜ਼ਬਾ ਦਿਖਾਇਆ। ਉਸ ਨੂੰ ਦੇਖਦੇ ਹੋਏ ਸਿਖਰ ਕ੍ਰਮ ਦੇ ਬੱਲੇਬਾਜ਼ਾਂ ਨੂੰ ਆਪਣੇ ਪ੍ਰਦਰਸ਼ਨ ਦੇ ਬਾਰੇ 'ਚ ਸੋਚਣਾ ਚਾਹੀਦਾ ਹੈ। ਜੇਕਰ ਅਸੀਂ ਆਪਣੀ ਬੱਲੇਬਾਜ਼ੀ ਨਾਲ ਥੋੜਾ ਵੀ ਚੰਗਾ ਪ੍ਰਦਰਸ਼ਨ ਕਰਦੇ ਤਾਂ ਨਤੀਜਾ ਕੁਝ ਹੋਰ ਹੋ ਸਕਦਾ ਸੀ।

ਭਾਰਤ ਨੂੰ ਮੈਚ ਜਿੱਤਣ ਲਈ 194 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਦੁਨੀਆ ਦੀ ਨੰਬਰ ਇਕ ਟੀਮ 162 ਦੌੜਾਂ ਹੀ ਬਣਾ ਸਕੀ। ਦੂਜੀ ਪਾਰੀ 'ਚ ਮੁਰਲੀ ਵਿਜੇ 6, ਸ਼ਿਖਰ ਧਵਨ 13, ਲੋਕੇਸ਼ ਰਾਹੁਲ 13, ਅਜਿੰਕਯ ਰਹਾਨੇ 2, ਆਰ. ਅਸ਼ਵਿਨ 13 ਅਤੇ ਦਿਨੇਸ਼ ਕਾਰਤਿਕ 20 ਦੌੜਾਂ ਬਣਾ ਕੇ ਆਊਟ ਹੋ ਗਏ। ਪਹਿਲੀ ਪਾਰੀ 'ਚ ਵਿਰਾਟ ਨੇ ਇਸ਼ਾਂਤ ਸ਼ਰਮਾ (5) ਦੇ ਨਾਲ ਮਿਲ ਕੇ ਨੌਵੇਂ ਵਿਕਟ ਲਈ 35 ਦੌੜਾਂ ਅਤੇ ਉਮੇਸ਼ ਯਾਦਵ (1) ਦੇ ਨਾਲ ਮਿਲ ਕੇ ਆਖਰੀ ਵਿਕਟ ਲਈ 57 ਦੌੜਾਂ ਦੀ ਸ਼ਾਂਝੇਦਾਰੀ ਕੀਤੀ। ਇਸ਼ਾਂਤ ਨੇ ਆਪਣੇ 5 ਦੌੜਾਂ ਦੇ ਲਈ 17 ਗੇਂਦਾਂ ਅਤੇ ਯਾਦਵ ਨੇ 1 ਦੌੜ ਦੇ ਲਈ 16 ਗੇਂਦਾਂ ਖੇਡੀਆਂ।

ਆਇਲ ਇੰਡੀਆ ਨੇ ਹਿਮਾ ਦਾਸ ਨੂੰ ਦਿੱਤੀ 20 ਲੱਖ ਰੁਪਏ ਦੀ ਇਨਾਮੀ ਰਾਸ਼ੀ
NEXT STORY