ਸੈਂਚੁਰੀਅਨ (ਬਿਊਰੋ)— ਭਾਰਤੀ ਟੀਮ ਅਤੇ ਦੱਖਣ ਅਫਰੀਕਾ ਦਰਮਿਆਨ ਖੇਡੀ ਜਾ ਰਹੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਵਿਚ ਦੱਖਣ ਅਫਰੀਕਾ ਨੇ ਕੇਪਟਾਊਨ ਦੇ ਨਿਊਲੈਂਡਸ ਵਿਚ ਖੇਡੇ ਗਏ ਪਹਿਲੇ ਟੈਸਟ ਵਿਚ ਭਾਰਤ ਨੂੰ 72 ਦੌੜਾਂ ਨਾਲ ਹਰਾ ਕੇ 1-0 ਦੀ ਲੀਡ ਹਾਸਲ ਕਰ ਲਈ ਹੈ। ਸੀਰੀਜ਼ ਦਾ ਦੂਜਾ ਮੈਚ ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ ਵਿਚ ਖੇਡਿਆ ਜਾਵੇਗਾ। ਆਓ ਜਾਣਦੇ ਹਾਂ ਇਸ ਮੈਦਾਨ ਉੱਤੇ ਕਿਵੇਂ ਰਿਹਾ ਹੈ ਦੱਖਣ ਅਫਰੀਕਾ ਦਾ ਰਿਕਾਰਡ-
22 'ਚੋਂ 17 'ਚ ਜਿੱਤ
ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ ਵਿਚ ਦੱਖਣ ਅਫਰੀਕਾ ਟੈਸਟ ਰਿਕਾਰਡ ਬੇਮਿਸਲਾ ਰਿਹਾ ਹੈ। ਇਸ ਮੈਦਾਨ ਉੱਤੇ ਮੇਜ਼ਬਾਨ ਟੀਮ ਸਿਰਫ ਦੋ ਟੈਸਟ ਵਿਚ ਹੀ ਹਾਰੀ ਹੈ, ਜਦੋਂ ਕਿ 22 ਮੈਚਾਂ ਵਿਚੋਂ ਉਸਨੂੰ 17 ਵਿਚ ਜਿੱਤ ਹਾਸਲ ਹੋਈ ਹੈ, ਜਦੋਂ ਕਿ 3 ਟੈਸਟ ਡਰਾਅ ਰਹੇ ਹਨ।
ਵੱਡੇ ਫਰਕ ਨਾਲ ਹਾਰਦੀ ਹੈ ਟੀਮ
ਇਸ ਮੈਦਾਨ ਉੱਤੇ ਖੇਡੇ ਗਏ 10 ਟੈਸਟ ਮੈਚਾਂ ਵਿਚੋਂ 9 ਦਾ ਰਿਜਲਟ ਆਇਆ ਹੈ। ਇਸਦੀ ਇਕ ਖਾਸ ਗੱਲ ਇਹ ਵੀ ਹੈ ਕਿ ਇੱਥੇ ਖੇਡੇ ਗਏ ਮੈਚਾਂ ਦਾ ਰਿਜਲਟ ਵੱਡੇ ਫਰਕ ਨਾਲ ਆਉਂਦਾ ਹੈ। ਜਿੱਤਣ ਵਾਲੀ ਟੀਮ ਜ਼ਿਆਦਾ ਦੌੜਾਂ ਨਾਲ ਜਾਂ ਫਿਰ ਹਾਰਨ ਵਾਲੀ ਟੀਮ ਵੱਡੇ ਫਰਕ ਨਾਲ ਹਾਰਦੀ ਹੈ।
ਇਸ ਮੈਦਾਨ ਉੱਤੇ ਅਫਰੀਕਾ ਦਾ ਸ਼ਾਨਦਾਰ ਪ੍ਰਦਰਸ਼ਨ
2010 ਵਿਚ ਦੱਖਣ ਅਫਰੀਕਾ ਨੇ ਇਸ ਮੈਦਾਨ ਉੱਤੇ ਹੁਣ ਤੱਕ ਦੀ ਸਰਵਸ੍ਰੇਸ਼ਠ ਪਾਰੀ ਖੇਡਦੇ ਹੋਏ 620/4 ਦੌੜਾਂ ਬਣਾਈਆਂ ਹਨ। ਇਸਦੇ ਜਵਾਬ ਵਿਚ ਟੀਮ ਇੰਡੀਆ ਦੀ ਪਹਿਲੀ ਪਾਰੀ ਸਿਰਫ਼ 136 ਦੌੜਾਂ ਉੱਤੇ ਹੀ ਢੇਰ ਹੋ ਗਈ ਸੀ। ਜਦੋਂ ਕਿ ਦੂਜੀ ਪਾਰੀ ਵਿਚ ਜ਼ਬਰਦਸਤ ਵਾਪਸੀ ਕਰਦੇ ਹੋਏ 459 ਦੌੜਾਂ ਬਣਾਈਆਂ ਸਨ। ਹਾਲਾਂਕਿ ਇਹ ਮੈਚ ਭਾਰਤ 25 ਦੌੜਾਂ ਨਾਲ ਹਾਰ ਗਿਆ ਸੀ।
ਚੌਥੀ ਪਾਰੀ 'ਚ ਖੇਡਣਾ ਨਾ-ਮੁਮਕਿਨ
ਇਸ ਮੈਚ ਵਿਚ ਜੋ ਵੀ ਟਾਸ ਜਿੱਤੇਗਾ ਉਹ ਬੱਲੇਬਾਜ਼ੀ ਕਰਨਾ ਚਾਹੇਗਾ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਮੈਦਾਨ ਉੱਤੇ ਪਹਿਲੀ ਪਾਰੀ ਦਾ ਔਸਤ ਸਕੋਰ 334 ਦੌੜਾਂ ਹੈ, ਦੂਜੀ 324, ਤੀਜੀ 240 ਅਤੇ ਚੌਥੀ 154 ਦੌੜਾਂ ਹੈ। ਇਨ੍ਹਾਂ ਅੰਕੜਿਆਂ ਦਾ ਸਾਫ ਮਤਲਬ ਇਹ ਹੈ ਕਿ ਇੱਥੇ ਚੌਥੀ ਪਾਰੀ ਵਿਚ ਖੇਡਣਾ ਕਰੀਬ ਨਾ-ਮੁਮਕਿਨ ਹੋ ਜਾਂਦਾ ਹੈ।
ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਦੇਖ ਕੇ ਡੇਵਿਡ ਦੇ ਨੇੜੇ ਆਈ ਸੀ ਵਿਕਟੋਰੀਆ ਬੈਕਹਮ
NEXT STORY