ਜਲੰਧਰ— ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਆਰ. ਸੀ. ਬੀ. ਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਮੈਚ ਦੇ ਦੌਰਾਨ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਇਕ ਬਾਰ ਫਿਰ ਟਾਸ ਹਾਰ ਗਏ। ਸੀਜ਼ਨ 'ਚ ਇਹ ਕੋਹਲੀ ਦਾ 13ਵਾਂ ਮੁਕਾਬਲਾ ਸੀ। ਇਸ 'ਚ 10 ਬਾਰ ਉਹ ਟਾਸ ਹਾਰ ਗਏ ਹਨ। ਮੰਗਲਵਾਰ ਨੂੰ ਟਾਸ ਸਮੇਂ ਜਦੋਂ ਕੋਹਲੀ ਫਿਰ ਹਾਰ ਗਏ ਤਾਂ ਉਨ੍ਹਾਂ ਨੇ ਐਂਕਰ ਦੇ ਨਾਲ ਇਸ ਮਾਮਲੇ 'ਚ ਥੋੜਾ ਮਜ਼ਾਕ ਵੀ ਕੀਤਾ। ਕੋਹਲੀ ਨੇ ਟਾਸ ਹਾਰਨ 'ਤੇ ਕਿਹਾ ਕਿ ਮੈਂ ਸਿੱਕਾ ਉੱਪਰ ਸੁੱਟਣ ਦਾ ਅਭਿਆਸ ਕਰ ਰਿਹਾ ਹਾਂ ਪਰ ਕੁਝ ਵੀ ਕੰਮ ਨਹੀਂ ਆ ਰਿਹਾ ਹੈ। ਕੋਹਲੀ ਦੀ ਗੱਲ 'ਤੇ ਐਂਕਰ ਤੋਂ ਇਲਾਵਾ ਕੋਲ ਖੜ੍ਹੇ ਰਾਜਸਥਾਨ ਦੇ ਕਪਤਾਨ ਸਟੀਵ ਸਮਿਥ ਵੀ ਹੱਸਣ ਲੱਗੇ।
ਕੋਹਲੀ ਨੇ ਬਾਅਦ 'ਚ ਮੈਦਾਨ 'ਤੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਇਹ ਇਕ ਇਸ ਤਰ੍ਹਾਂ ਦਾ ਮੈਦਾਨ ਹੈ, ਜਿੱਥੇ ਦੋਵੇਂ ਪਾਰੀਆਂ 'ਚ ਪਿੱਚ ਵਧੀਆ ਹੋਣ ਵਾਲੀ ਹੈ। ਫਿਰ ਵੀ ਜੇਕਰ ਤੁਸੀਂ ਵਧੀਆ ਕ੍ਰਿਕਟ ਖੇਡਦੇ ਹੋ ਤੇ ਵਧੀਆ ਗੇਂਦਬਾਜ਼ੀ ਕਰਦੇ ਹੋ ਤਾਂ ਤੁਹਾਡੇ ਕੋਲ ਜਿੱਤਣ ਦਾ ਮੌਕਾ ਹੈ। ਅਸੀਂ ਜ਼ਿਆਦਾਤਰ 12 ਅੰਕ ਪ੍ਰਾਪਤ ਕਰ ਸਕਦੇ ਹਾਂ। ਇਹ ਇਨ੍ਹਾਂ ਦੋਵਾਂ ਖੇਡਾਂ ਦਾ ਅਨੰਦ ਲੈਣ ਦੇ ਬਾਰੇ 'ਚ ਹੈ। ਕੋਹਲੀ ਨੇ ਕਿਹਾ ਕਿ ਅਸੀਂ ਵਾਪਸ ਆਪਣੀ ਲੈਅ 'ਚ ਹਾਂ ਕਿਉਂਕਿ ਹੁਣ ਅਸੀਂ ਉਸ (ਮਜੇ) 'ਤੇ ਧਿਆਨ ਕੇਂਦ੍ਰਿਤ ਕੀਤਾ ਹੈ।
IPL 2019 : ਸ਼੍ਰੇਅਸ ਗੋਪਾਲ ਨੇ ਲਗਾਈ ਸੀਜ਼ਨ ਦੀ ਦੂਸਰੀ ਹੈਟ੍ਰਿਕ
NEXT STORY