ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੋਵਿਡ-19 ਮਹਾਮਾਰੀ ਦੌਰਾਨ ਜਾਨ ਜੋਖਮ ਵਿਚ ਵਿਚ ਪਾ ਕੇ ਆਪਣੇ ਕੰਮ 'ਤੇ ਚੌਕਸ ਰਹਿਣ ਵਾਲੀ ਪੁਲਸ ਦੀ ਸ਼ਲਾਘਾ ਕਰਦਿਆਂ ਟਵਿੱਟਰ 'ਤੇ ਆਪਣੀ ਡੀ. ਪੀ. (ਡਿਸਪਲੇਅ ਪਿਕਚਰ) ਵਿਚ ਮਹਾਰਾਸ਼ਟਰ ਪੁਲਸ ਦਾ ਪ੍ਰਤੀਕ ਚਿਨ੍ਹ ਲਗਾਇਆ ਹੈ। ਕੋਹਲੀ ਨੇ ਮੁਸ਼ਕਿਲ ਦੇ ਹਰ ਸਮੇਂ ਵਿਚ ਨਾਗਰਿਕਾਂ ਦੀ ਮਦਦ ਦੇ ਲਈ ਮਹਾਰਾਸ਼ਟਰ ਪੁਲਦੀ ਦੀਸ਼ਲਾਘਾ ਕਰਦਿਆਂ ਸੋਸ਼ਲ ਮੀਡੀਆ 'ਤੇ ਆਪਣੀ ਡੀ. ਪੀ. 'ਤੇ ਪੁਲਸ ਦਾ ਲੋਗੋ ਲਗਾਉਣ ਦੀ ਬੇਨਤੀ ਕੀਤੀ।
ਕੌਮਾਂਤਰੀ ਕ੍ਰਿਕਟ ਵਿਚ 70 ਸੈਂਕੜੇ ਲਗਾਉਣ ਵਾਲੇ ਇਸ ਖਿਡਾਰੀ ਨੇ ਟਵੀਟ ਕੀਤਾ ਕਿ ਮਹਾਰਾਸ਼ਟਰ ਪੁਲਸ ਕਿਸੇ ਵੀ ਮੁਸ਼ਕਿਲ, ਹਮਲੇ ਅਤੇ ਉਸ ਨਾਲ ਬਣੇ ਹਾਲਾਤਾਂ ਵਿਚ ਨਾਗਰਿਕਾਂ ਦੇ ਨਾਲ ਖੜੀ ਰਹਿੰਦੀ ਹੈ। ਅਜ ਜਦੋਂ ਉਹ ਸੜਕਾਂ 'ਤੇ ਕੋਰੋਨਾ ਵਾਇਰਸ ਜੰਗ ਦੀ ਅਗਵਾਈ ਕਰ ਰਹੇ ਹਨ ਤਾਂ ਮੈਂ ਟਵਿੱਟਰ 'ਤੇ ਮਹਾਰਾਸ਼ਟਰ ਪੁਲਸ ਦਾ ਲੋਗੋ ਲਗਾ ਕੇ ਉਨ੍ਹਾਂ ਨੂੰ ਸਨਮਾਨ ਦੇਣ ਦਾ ਫੈਸਲਾ ਕੀਤਾ ਹੈ। ਇਸ ਕੋਸ਼ਿਸ਼ ਵਿਚ ਤੁਸੀਂ ਮੇਰਾ ਸਾਥ ਦੇਵੋ।
ਧੋਨੀ ਦੀ ਸਫੇਦ ਦਾੜੀ ਨੂੰ ਦੇਖ ਹੈਰਾਨ ਹੋ ਗਏ ਫੈਂਸ
NEXT STORY