ਢਾਕਾ- ਜੋਂਗਹਿਊਨ ਜਾਂਗ ਦੇ 56ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਕੀਤੇ ਗਏ ਕੀਮਤੀ ਗੋਲ ਦੀ ਬਦੌਲਤ ਦੱਖਣੀ ਕੋਰੀਆ ਨੇ ਪਾਕਿਸਤਾਨ ਨੂੰ ਖੇਡੇ ਗਏ ਰੋਮਾਂਚਕ ਸੈਮੀਫਾਈਨਲ ਵਿਚ 6-5 ਨਾਲ ਹਰਾ ਕੇ ਏਸ਼ੀਆਈ ਚੈਂਪੀਅਨਸ ਟਰਾਫੀ ਹਾਕੀ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ ਵਿਚ ਪਹਿਲੀ ਵਾਰ ਪ੍ਰਵੇਸ਼ ਕਰ ਲਿਆ ਹੈ।
ਇਹ ਖ਼ਬਰ ਪੜ੍ਹੋ- ਮੁਚੋਵਾ ਨੇ ਆਸਟਰੇਲੀਅਨ ਓਪਨ ਤੋਂ ਵਾਪਸ ਲਿਆ ਨਾਮ, ਇਹ ਵੱਡੇ ਖਿਡਾਰੀ ਵੀ ਹੋ ਚੁੱਕੇ ਹਨ ਬਾਹਰ
ਪਾਕਿਸਤਾਨ ਨੇ 44ਵੇਂ ਮਿੰਟ ਤੱਕ 3-5 ਨਾਲ ਪਿਛੜਨ ਤੋਂ ਬਾਅਦ 47ਵੇਂ ਤੇ 51ਵੇਂ ਮਿੰਟ 'ਚ ਮੁਬਾਸ਼ਰ ਅਲੀ ਦੇ ਪੈਨਲਟੀ ਕਾਰਨਰ 'ਤੇ ਕੀਤੇ ਗਏ ਗੋਲਾਂ ਨਾਲ 5-5 ਦੀ ਬਰਾਬਰੀ ਹਾਸਲ ਕਰ ਲਈ ਪਰ 56ਵੇਂ ਮਿੰਟ ਵਿਚ ਕੋਰੀਆ ਨੂੰ ਪੈਨਲਟੀ ਕਾਰਨਰ ਮਿਲਿਆ ਤੇ ਇਸ ਸੁਨਹਿਰੀ ਮੌਕੇ 'ਤੇ ਜਾਂਗ ਨੇ ਗੋਲ ਕਰਨ ਤੇ ਟੀਮ ਨੂੰ ਜਿੱਤ ਦਿਵਾਉਣ ਵਿਚ ਕੋਈ ਗਲਤੀ ਨਹੀਂ ਕੀਤੀ। ਕੋਰੀਆ ਇਸ ਤਰ੍ਹਾਂ ਪਹਿਲੀ ਵਾਰ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚਣ 'ਚ ਕਾਮਯਾਬ ਰਿਹਾ ਜਦਕਿ ਤਿੰਨ ਵਾਰ ਦਾ ਚੈਂਪੀਅਨ ਪਾਕਿਸਤਾਨ ਪਹਿਲੀ ਵਾਰ ਫਾਈਨਲ ਵਿਚ ਨਹੀਂ ਪਹੁੰਚ ਸਕਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਯਾਸਿਰ ਸ਼ਾਹ 'ਤੇ ਜਬਰ-ਜ਼ਿਨਾਹ ਦੇ ਦੋਸ਼ਾਂ 'ਤੇ PCB ਨੇ ਦਿੱਤਾ ਇਹ ਬਿਆਨ
NEXT STORY