ਨਿਜ਼ਨੀ ਨੋਵਗੋਰੋਦ— ਸਾਊਦੀ ਅਰਬ ਦੀ ਵਿਸ਼ਵ ਕੱਪ ਦੇ ਓਪਨਿੰਗ ਵਿਚ ਮੇਜ਼ਬਾਨ ਰੂਸ ਹੱਥੋਂ ਮਿਲੀ 0-5 ਦੀ ਹਾਰ ਤੇ ਈਰਾਨ ਨੂੰ ਮੋਰਾਕੋ ਵਿਰੁੱਧ ਆਤਮਘਾਤੀ ਗੋਲ ਨਾਲ ਮਿਲੀ ਜਿੱਤ ਤੋਂ ਬਾਅਦ ਹੁਣ ਏਸ਼ੀਆ ਦੀ ਤੀਜੀ ਟੀਮ ਕੋਰੀਆ ਫੀਫਾ ਕੱਪ ਵਿਚ ਸਵੀਡਨ ਵਿਰੁੱਧ ਸੋਮਵਾਰ ਨੂੰ ਗਰੁੱਪ-ਐੱਫ ਮੁਕਾਬਲੇ ਵਿਚ ਉਲਟਫੇਰ ਕਰਨ ਦੇ ਟੀਚੇ ਨਾਲ ਉਤਰੇਗੀ।
ਕੋਰੀਆ ਨੂੰ ਆਪਣੇ ਇਕਲੌਤੇ ਵਿਸ਼ਵ ਪੱਧਰੀ ਖਿਡਾਰੀ ਸੋਨ ਹਿਯੂੰਗ-ਮਿਨ ਤੋਂ ਸਭ ਤੋਂ ਵੱਧ ਉਮੀਦਾਂ ਹਨ ਕਿ ਉਹ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਏ। ਦੂਜੇ ਪਾਸੇ ਸਵੀਡਨ ਦੀ ਟੀਮ ਜਲਾਟਨ ਇਬ੍ਰਾਹਿਮੋਵਿਚ ਦੇ ਪਰਛਾਵੇਂ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੇਗੀ, ਜਿਸ ਨੇ ਸਵੀਡਨ ਲਈ 116 ਮੈਚਾਂ ਵਿਚ 62 ਗੋਲ ਕੀਤੇ ਸਨ। ਇਬ੍ਰਾਹਿਮੋਵਿਚ ਡੇਢ ਸਾਲ ਪਹਿਲਾਂ ਖੇਡਣਾ ਛੱਡ ਚੁੱਕਾ ਹੈ ਪਰ ਹੁਣ ਵੀ ਸਵੀਡਨ ਦੀ ਟੀਮ 'ਚ ਉਸ ਦੀ ਚਰਚਾ ਹੁੰਦੀ ਰਹਿੰਦੀ ਹੈ।
ਸਵੀਡਨ ਨੇ ਪਿਛਲੇ ਤਿੰਨ ਅਭਿਆਸ ਮੈਚਾਂ ਵਿਚ ਇਕ ਵੀ ਗੋਲ ਨਹੀਂ ਕੀਤਾ, ਜਿਹੜਾ ਉਸ ਦੇ ਲਈ ਚਿੰਤਾ ਦੀ ਗੱਲ ਹੋ ਸਕਦੀ ਹੈ ਤੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿਚ ਉਸ ਨੂੰ ਇਸ ਅੜਿੱਕੇ ਨੂੰ ਤੋੜਨਾ ਪਵੇਗਾ।
ਨੇਮਾਰ ਦੇ ਹੇਅਰਸਟਾਇਲ 'ਤੇ ਬੋਲੇ ਲੋਕ, ਇਹ ਨਿਊਡਲ ਹੈ ਜਾ ਵਾਲ
NEXT STORY