ਸਪੋਰਟਸ ਡੈਸਕ— ਕਰਨਾਟਕ ਪ੍ਰੀਮੀਅਰ ਲੀਗ (ਕੇ. ਪੀ. ਐੱਲ.) ਮੈਚ ਫਿਕਸਿੰਗ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਕ੍ਰਾਈਮ ਬਰਾਂਚ ਨੇ ਤਿੰਨ ਮਾਮਲਿਆਂ 'ਚ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਪੁਲਸ ਵਧੀਕ ਕਮਿਸ਼ਨਰ ਸੰਦੀਪ ਪਾਟਿਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੇਲਾਗਾਵੀ ਪੈਂਥਰਸ ਟੀਮ ਦੇ ਮਾਲਕ ਅਲੀ ਅਸ਼ਫਾਕ ਤਾਰਾ ਅਤੇ ਬੇਲਾਰੀ ਟਸਕਰਸ ਦੇ ਮਾਲਕ ਅਰਵਿੰਦ ਰੈੱਡੀ, ਕੇ. ਸੀ. ਐੱਸ. ਏ. ਪ੍ਰਬੰਧ ਕਮੇਟੀ ਦੇ ਮੈਂਬਰ ਸੁਧੀਰਇੰਦਰ ਸ਼ਿੰਦੇ, ਦੋ ਕ੍ਰਿਕਟਰਾਂ ਸੀ. ਐੱਮ ਗੌਤਮ ਅਤੇ ਅਬਰਾਰ ਕਾਜ਼ੀ ਅਤੇ ਸਟੋਰੀਏ ਅਮਿਤ ਮਾਵੀ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਦੂਜੇ ਮਾਮਲੇ 'ਚ ਡ੍ਰਮਰ ਭਾਵੇਸ਼ ਬਾਫਨਾ, ਸਟੋਰੀਏ ਸੈਯਮ, ਜਤਿਨ ਸੇਠੀ ਅਤੇ ਹਰੀਸ਼ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਤੀਜੇ ਮਾਮਲੇ 'ਚ 6 ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਗਈ ਹੈ।
ਆਕਲੈਂਡ ਦੇ ਇਸ ਮੈਦਾਨ 'ਤੇ ਟੀਮ ਇੰਡੀਆ ਨੂੰ ਮਿਲੀ ਹੈ ਸਿਰਫ 4 ਵਨ ਡੇ ਮੈਚਾਂ 'ਚ ਜਿੱਤ, ਦੇਖੋ ਰਿਕਾਰਡਜ਼
NEXT STORY