ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦਾ ਦੂਜਾ ਮੁਕਾਬਲਾ 8 ਫਰਵਰੀ ਨੂੰ ਆਕਲੈਂਡ ਦੇ ਈਡਨ ਪਾਰਕ 'ਚ ਖੇਡਿਆ ਜਾਵੇਗਾ। ਭਾਰਤ ਇਸ ਸੀਰੀਜ 'ਚ 0-1 ਤੋਂ ਪਿੱਛੇ ਹੈ, ਅਜਿਹੇ 'ਚ ਵਿਰਾਟ ਕੋਹਲੀ ਦੀ ਨਜ਼ਰ ਦੂਜਾ ਵਨ ਡੇ ਜਿੱਤ ਕੇ ਸੀਰੀਜ਼ 'ਚ ਬਰਾਬਰੀ 'ਤੇ ਆਉਣ 'ਤੇ ਹੋਵੇਗੀ। ਉਥੇ ਹੀ ਦੂਜੇ ਪਾਸੇ ਇਸ ਮੈਚ ਨੂੰ ਜਿੱਤ ਕੇ ਨਿਊਜ਼ੀਲੈਂਡ ਟੀਮ ਸੀਰੀਜ਼ ਆਪਣੇ ਨਾਂ ਕਰਨ ਕੋਸ਼ਿਸ਼ ਕਰੇਗੀ। ਹਾਲਾਂਕਿ ਭਾਰਤੀ ਟੀਮ ਲਈ ਇਹ ਆਸਾਨ ਨਹੀਂ ਰਹਿਣ ਵਾਲਾ ਕਿਉਂਕਿ ਟੀਮ ਇੰਡੀਆ ਦਾ ਆਕਲੈਂਡ 'ਚ ਵਨ ਡੇ ਰਿਕਾਰਡ ਵੇਖੀਏ ਤਾਂ ਕਾਫ਼ੀ ਨਿਰਾਸ਼ਾ ਹੱਥ ਲੱਗੀ ਹੈ। ਵਿਰਾਟ ਨੂੰ ਜੇਕਰ ਇੱਥੇ ਜਿੱਤ ਹਾਸਲ ਕਰਨੀ ਹੈ ਤਾਂ ਇਤਿਹਾਸ ਬਦਲਨਾ ਹੋਵੇਗਾ।
ਪਿੱਚ ਰਿਪੋਰਟ
ਆਕਲੈਂਡ ਦਾ ਈਡਨ ਪਾਰਕ ਕਾਫ਼ੀ ਛੋਟਾ ਮੈਦਾਨ ਹੈ ਪਰ ਇੱਥੇ ਕਾਫ਼ੀ ਤੇਜ਼ ਹਵਾਵਾਂ ਚੱਲਦੀਆਂ ਹਨ। ਅਜਿਹੇ 'ਚ ਤੇਜ਼ ਗੇਂਦਬਾਜ਼ਾਂ ਨੂੰ ਇੱਥੇ ਮਦਦ ਮਿਲ ਸਕਦੀ ਹੈ। ਇਸ ਮੈਦਾਨ 'ਤੇ ਵੱਡੇ-ਵੱਡੇ ਸਕੋਰ ਵੀ ਚੇਜ ਹੁੰਦੇ ਹਨ, ਇਸ ਲਈ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਹੀ ਕਰੇਗੀ।
ਇਸ ਮੈਦਾਨ 'ਤੇ ਟੀਮ ਇੰਡੀਆ ਨੇ ਖੇਡੇ ਹਨ ਕੁਲ 9 ਮੈਚ
ਇਸ ਗਰਾਊਂਡ 'ਤੇ ਨਿਊਜ਼ੀਲੈਂਡ ਨੇ 74 ਵਨ-ਡੇ ਖੇਡੇ ਹਨ, ਜਿਨ੍ਹਾਂ 'ਚੋਂ ਉਸਨੂੰ 34 ਮੈਚਾਂ 'ਚ ਜਿੱਤ ਅਤੇ 35 ਮੈਚਾਂ 'ਚ ਹਾਰ ਮਿਲੀ ਹੈ। ਉਥੇ ਹੀ ਟੀਮ ਇੰਡੀਆ ਨੇ ਈਡਨ ਪਾਰਕ 'ਚ 9 ਵਨ ਡੇ ਖੇਡੇ ਹਨ, ਜਿਨਾਂ 'ਚੋਂ ਉਸ ਨੂੰ 4 ਮੈਚਾਂ 'ਚ ਜਿੱਤ ਅਤੇ 4 ਹੀ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਦ ਕਿ ਇਕ ਮੈਚ ਟਾਈ ਰਿਹਾ ਸੀ।ਪਹਿਲਾ ਮੈਚ ਭਾਰਤ ਨੇ 1976 'ਚ ਐੱਸ ਵੇਂਕਟਰਾਘਵਨ ਦੀ ਕਪਤਾਨੀ 'ਚ ਖੇਡਿਆ ਸੀ ਜਿਸ 'ਚ ਹਾਰ ਮਿਲੀ।
2003 ਤੋਂ ਨਹੀਂ ਜਿੱਤੀ ਕੋਈ ਮੈਚ ਟੀਮ ਇੰਡੀਆ
ਭਾਰਤ ਨੂੰ ਆਕਲੈਂਡ 'ਚ ਆਖਰੀ ਵਨ ਡੇ ਜਿੱਤ 2003 'ਚ ਮਿਲੀ ਸੀ। ਤੱਦ ਭਾਰਤੀ ਟੀਮ ਦੀ ਕਮਾਨ ਸੌਰਵ ਗਾਂਗੁਲੀ ਦੇ ਹੱਥਾਂ 'ਚ ਸੀ। ਦਾਦਾ ਨੇ ਉਹ ਮੁਕਾਬਲਾ ਇਕ ਵਿਕਟ ਨਾਲ ਆਪਣੇ ਨਾਂ ਕੀਤਾ ਸੀ। ਦਰਅਸਲ ਮੈਚ 'ਚ ਨਿਊਜ਼ੀਲੈਂਡ ਨੇ ਪਹਿਲਾਂ ਖੇਡਦੇ ਹੋਏ 9 ਵਿਕਟਾਂ ਦੇ ਨੁਕਸਾਨ 'ਤੇ 199 ਦੌੜਾਂ ਬਣਾਈਆਂ ਸਨ ਜਵਾਬ 'ਚ ਟੀਮ ਇੰਡੀਆ ਨੇ ਵੀ 9 ਵਿਕਟ ਖੁੰਝ ਕੇ ਟੀਚੇ ਹਾਸਲ ਕਰ ਲਿਆ ਅਤੇ ਭਾਰਤ ਨੂੰ ਇਕ ਵਿਕਟ ਨਾਲ ਜਿੱਤ ਮਿਲ ਗਈ। ਇਹ ਈਡਨ ਪਾਰਕ 'ਚ ਭਾਰਤ ਦੀ ਆਖਰੀ ਵਨ-ਡੇ ਜਿੱਤ ਸੀ। ਉਸ ਤੋਂ ਬਾਅਦ ਟੀਮ ਇੰਡੀਆ ਨੇ ਇਸ ਮੈਦਾਨ 'ਤੇ 2 ਵਨ ਡੇ ਮੈਚ ਖੇਡੇ ਸਨ, ਜਿਨ੍ਹਾਂ 'ਚੋਂ ਇਕ 'ਚ ਹਾਰ ਅਤੇ ਇੱਕ ਟਾਈ ਰਿਹਾ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਆਕਲੈਂਡ ਦੇ ਈਡੇਨ ਪਾਰਕ 'ਚ ਆਖਰੀ ਮੁਕਾਬਲਾ 2014 'ਚ ਹੋਇਆ ਸੀ। ਨਿਊਜ਼ੀਲੈਂਡ ਨੇ ਪਹਿਲਾਂ ਖੇਡਦੇ ਹੋਏ 314 ਦੌੜਾਂ ਬਣਾਈਆਂ ਸਨ ਜਵਾਬ 'ਚ ਭਾਰਤ ਨੇ 9 ਵਿਕਟਾਂ ਗੁਆ ਕੇ ਇੰਨੀਆ ਹੀ ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੈਚ ਟਾਈ ਹੋ ਗਿਆ।
ਇਸ ਮੈਦਾਨ 'ਤੇ ਸਿਰਫ ਦੋ ਭਾਰਤੀ ਬੱਲੇਬਾਜ਼ਾਂ ਨੇ ਲਾਏ ਹਨ ਸੈਂਕੜੇ
ਇਸ ਮੈਦਾਨ 'ਤੇ ਵਨ ਡੇ ਮੈਚਾਂ 'ਚ ਅੱਜ ਤਕ ਸਿਰਫ 2 ਭਾਰਤੀ ਬੱਲੇਬਾਜ਼ ਹੀ ਸੈਂਕੜਾ ਲੱਗਾ ਸਕੇ ਹਨ। ਪਹਿਲਾਂ ਬੱਲੇਬਾਜ਼ ਵਰਿੰਦਰ ਸਹਿਵਾਗ ਦੂਜਾ ਬੱਲੇਬਾਜ਼ ਸੁਰੇਸ਼ ਰੈਨਾ ਸੀ। ਸਹਿਵਾਗ ਨੇ ਸਾਲ 2003 'ਚ ਇਸ ਮੈਦਾਨ 'ਚ ਸ਼ਾਨਦਾਰ ਸੈਂਕੜਾ ਲਾਇਆ ਸੀ ਇਸ ਦੌਰਾਨ ਉਨ੍ਹਾਂ ਨੇ 112 ਦੌੜਾਂ ਦੀ ਪਾਰੀ ਖੇਡੀ ਸੀ। ਸਹਿਵਾਗ ਤੋਂ ਬਾਅਦ ਆਕਲੈਂਡ ਦੇ ਇਸ ਮੈਦਾਨ 'ਚ ਰੈਨਾ ਨੇ ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ 'ਚ ਜ਼ਿੰਬਾਬਵੇ ਖਿਲਾਫ ਇਸ ਮੈਦਾਨ 'ਚ ਜ਼ਬਰਦਸਤ ਸੈਂਕੜਾ ਲਾਇਆ ਸੀ। ਭਾਰਤ ਵੱਲੋਂ ਸਭ ਤੋਂ ਜ਼ਿਆਦਾ 116 ਦੌੜਾਂ ਰੈਨਾ ਨੇ ਬਣਾਈਆਂ ਸਨ।
ਹੁਣ ਤਕ ਵਨ-ਡੇ 'ਚ ਨਿਊਜ਼ੀਲੈਂਡ 'ਤੇ ਭਾਰਤ ਰਿਹੈ ਦਬਦਬਾ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨ-ਡੇ ਵਿਚਾਲੇ ਹੈੱਡ-ਟੂ-ਹੈੱਡ 'ਚ ਭਾਰਤ ਦਾ ਦਬਦਬਾ ਹੈ। ਇਸ ਫਾਰਮੈਟ 'ਚ ਇਹ ਦੋਵੇਂ ਟੀਮਾਂ ਹੁਣ ਤਕ 108 ਮੈਚਾਂ 'ਚ ਆਮਨੇ- ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ 55 ਮੈਚ ਭਾਰਤ ਨੇ ਅਤੇ 47 ਮੈਚ ਨਿਊਜ਼ੀਲੈਂਡ ਨੇ ਜਿੱਤੇ ਹਨ।
ਈਡਨ ਪਾਰਕ 'ਚ ਚੇਜ਼ ਕਰਨ ਵਾਲੀ ਟੀਮਾਂ ਨੇ ਜਿੱਤੇ ਹਨ ਜ਼ਿਆਦਾ ਮੈਚ
ਆਕਲੈਂਡ ਦੇ ਈਡਨ ਪਾਰਕ 'ਚ 76 ਵਨ-ਡੇ ਮੈਚ ਖੇਡੇ ਗਏ ਹਨ। ਇਸ ਮੈਦਾਨ 'ਤੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮਾਂ ਨੇ ਕੁਲ 30 ਵਨ-ਡੇ ਜਿੱਤੇ ਹਨ। ਜਦ ਕਿ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੇ ਇੱਥੇ 41 ਵਨ ਡੇ ਜਿੱਤੇ ਹਨ। ਉਥੇ ਹੀ, ਪੰਜ ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ।
ਆਕਲੈਂਡ ਦੇ ਈਡਨ ਪਾਰਕ ਦੇ ਅੰਕੜੇ
ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ - 30 ਜਿੱਤ
ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ - 41 ਜਿੱਤ
ਸਭ ਤੋਂ ਵੱਡਾ ਟੀਮ ਸਕੋਰ - ਨਿਊਜ਼ੀਲੈਂਡ (340/5)
ਸਭ ਤੋਂ ਘੱਟ ਟੀਮ ਟੋਟਲ - ਨਿਊਜ਼ੀਲੈਂਡ (73)
ਸਭ ਤੋਂ ਜ਼ਿਆਦਾ ਦੌੜਾਂ - ਮਾਰਟਿਨ ਗੁਪਟਿਲ (739)
ਸਭ ਤੋਂ ਜ਼ਿਆਦਾ ਵਿਕਟਾਂ - ਕ੍ਰਿਸ ਕੇਇਰੰਸ (33)
ਸਭ ਤੋਂ ਵੱਡੀ ਸਾਂਝੇਦਾਰੀ - ਐੱਮ. ਐੱਸ. ਧੋਨੀ ਅਤੇ ਸੁਰੇਸ਼ ਰੈਨਾ (196* ਦੌੜਾਂ)

ਤਿਕੋਣੀ ਟੀ-20 ਸੀਰੀਜ਼ 'ਚ ਇੰਗਲੈਂਡ ਤੋਂ ਚਾਰ ਵਿਕਟਾਂ ਨਾਲ ਹਾਰੀ ਭਾਰਤੀ ਮਹਿਲਾ ਟੀਮ
NEXT STORY