ਨਾਰਥ ਸਾਊਂਡ (ਏਂਟੀਗਾ)– ਕਪਤਾਨ ਕ੍ਰੇਗ ਬ੍ਰੈੱਥਵੇਟ ਦੇ 9ਵੇਂ ਸੈਂਕੜੇ ਦੀ ਮਦਦ ਨਾਲ ਵੈਸਟਇੰਡੀਜ਼ ਨੇ ਸ਼੍ਰੀਲੰਕਾ ਵਿਰੁੱਧ ਦੂਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਆਪਣਾ ਪੱਲੜਾ ਭਾਰੀ ਰੱਖਿਆ । ਬ੍ਰੈੱਥਵੇਟ ਨੇ 99 ਦੌੜਾਂ ਤੋਂ ਆਪਣੀ ਪਾਰੀ ਅੱਗੇ ਵਧਾਈ। ਉਸ ਨੇ ਜੁਲਾਈ 2018 ਤੋਂ ਬਾਅਦ ਆ ਪਣੇ ਪਹਿਲੇ ਸੈਂਕੜੇ ਤਕ ਪਹੁੰਚਣ ਲਈ ਦੂਜੇ ਦਿਨ ਸਿਰਫ ਦੋ ਗੇਂਦਾਂ ਦੀ ਲੋੜ ਪਈ। ਉਸ ਨੇ ਸੁਰੰਗਾ ਲਕਮਲ ਦੀ ਦੂਜੀ ਗੇਂਦ ਫਾਈਨ ਲੈੱਗ ਵੱਲ ਖੇਡ ਕੇ ਵੈਸਟਇੰਡੀਜ਼ ਦੇ ਕਪਤਾਨ ਦੇ ਰੂਪ ਵਿਚ ਆ ਪਣਾ ਪਹਿਲਾ ਸੈਂਕੜਾ ਪੂਰਾ ਕੀਤਾ। ਬ੍ਰੈੱਥਵੇਟ ਨੇ 311 ਗੇਂਦਾਂ ’ਤੇ 13 ਚੌਕਿਆ ਦੀ ਮਦਦ ਨਾਲ 126 ਦੌੜਾਂ ਬਣਾਈਆਂ ਅਤੇ ਰਕੀਮ ਕੋਨਵਾਲ (73) ਨਾਲ 8ਵੀਂ ਵਿਕਟ ਲਈ 103 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਨਾਲ ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਮਿਲਣ ’ਤੇ 354 ਦੌੜਾਂ ਬਣਾਈਆਂ ।
ਸ਼੍ਰੀਲੰਕਾ ਨੇ ਇਸ ਦੇ ਜਵਾਬ ਵਿਚ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ 3 ਵਿਕਟਾਂ ’ਤੇ 136 ਦੌੜਾਂ ਬਣਾਈਆਂ ਹਨ ਤੇ ਉਹ ਵੈਸਟਇੰਡੀਜ਼ ਤੋਂ 218 ਦੌੜਾਂ ਪਿੱਛੇ ਹੈ। ਪਹਿਲੇ ਟੈਸਟ ਵਿਚ 70 ਤੇ 76 ਦੌੜਾਂ ਦੀਆ ਪਾਰੀਆ ਖੇਡਣ ਵਾਲੇ ਲਾਹਿਰੂ ਥਿਰੀਮਾਨੇ ਨੇ ਆਪਣੀ ਚੰਗੀ ਫਾਰਮ ਜਾਰੀ ਰੱਖੀ ਤੇ 55 ਦੌੜਾਂ ਬਣਾਈਆਂ ਪਰ ਉਹ ਫਿਰ ਤੋਂ ਇਸ ਨੂੰ ਸੈਂਕੜੇ ਵਿਚ ਬਦਲਣ ਵਿਚ ਅਸਫਲ ਰਿਹਾ। ਦਿਨੇਸ਼ ਚਾਂਦੀਮਲ (ਅਜੇਤੂ 34) ਤੇ ਧਨੰਜਯ ਡਿਸਿਲਵਾ (ਅਜੇਤੂ 23) ਨੇ 25 ਓਵਰਾਂ ਤਕ ਵਿਕਟ ਨਹੀਂ ਡਿਗੱਣ ਦਿੱਤੀ । ਇਨ੍ਹਾਂ ਦੋਵਾਂ ਨੇ ਹੁਣ ਤਕ ਚੌਥੀ ਵਿਕਟ ਲਈ 59 ਦੌੜਾਂ ਜੋੜੀਆ ਹਨ।
ਵਿਵਾਦਤ ਕੋਵਿਡ-19 ਟੈਸਟ ਕਾਰਨ ਅਫ਼ਰੀਕਨ ਕੱਪ ਕੁਆਲੀਫ਼ਾਇਰ ਰੱਦ
NEXT STORY