ਪੰਚਕੂਲਾ- ਕ੍ਰਿਸ਼ਨਾ ਖੇਤਾਨ ਸਮ੍ਰਿਤੀ 31ਵਾਂ ਅਖਿਲ ਇੰਡੀਆ ਬੈਡਮਿੰਟਨ ਜੂਨੀਅਰ ਵੀਰਵਾਰ ਤੋਂ ਸ਼ੁਰੂ ਹੋਵੇਗਾ ਜਿਸ 'ਚ 4 ਲੱਖ ਰੁਪਏ ਦੀ ਇਨਾਮੀ ਰਾਸ਼ੀ ਹੈ। ਹਰਿਆਣਾ ਬੈਡਮਿੰਟਨ ਸੰਘ ਅਤੇ ਐਕਸਪ੍ਰੈਸ ਸ਼ਟਲ ਕਲੱਬ ਟਰੱਸਟ ਵੱਲੋਂ ਆਯੋਜਿਤ ਇਹ ਟੂਰਨਾਮੈਂਟ ਤਾਊ ਦੇਵੀਲਾਲ ਇਨਡੋਰ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਕੁਆਲੀਫਾਇੰਗ ਮੁਕਾਬਲੇ 12 ਤੋਂ 15 ਸਤੰਬਰ ਤੱਕ ਅਤੇ ਮੁੱਖ ਡਰਾਅ ਮੈਚ 16 ਤੋਂ 19 ਸਤੰਬਰ ਤੱਕ ਖੇਡੇ ਜਾਣਗੇ। ਇਸ 'ਚ ਇਕ ਜਨਵਰੀ 2006 ਨੂੰ ਜਾਂ ਉਸ ਤੋਂ ਬਾਅਦ ਪੈਦਾ ਹੋਏ ਬੱਚੇ ਹਿੱਸਾ ਲੈ ਸਕਣਗੇ।
ਇੰਡੀਅਨ ਐਕਸਪ੍ਰੈਸ ਗਰੁੱਪ ਦੇ ਚੇਅਰਮੈਨ ਵਿਵੇਕ ਗੋਇਨਕਾ ਇਸ ਦੇ ਸਪਾਂਸਰ ਹਨ ਜਿਨ੍ਹਾਂ ਨੇ 1991 ਵਿੱਚ ਆਪਣੀ ਮਾਂ ਕ੍ਰਿਸ਼ਨਾ ਖੇਤਾਨ ਦੀ ਯਾਦ ਵਿੱਚ ਇਸਨੂੰ ਸ਼ੁਰੂ ਕੀਤਾ ਸੀ। ਓਲੰਪਿਕ ਤਮਗਾ ਜੇਤੂ ਸਾਇਨਾ ਨੇਹਵਾਲ, ਪੀਵੀ ਸਿੰਧੂ ਤੋਂ ਇਲਾਵਾ ਕਿਦਾਂਬੀ ਸ਼੍ਰੀਕਾਂਤ, ਐੱਚਐੱਸ ਪ੍ਰਣਯ, ਲਕਸ਼ਯ ਸੇਨ ਅਤੇ ਸਾਤਵਿਕ ਸਾਈਰਾਜ ਰੰਕੀਰੈੱਡੀ ਵਰਗੇ ਸਿਤਾਰਿਆਂ ਨੇ ਇਸ ਵਿੱਚ ਹਿੱਸਾ ਲਿਆ ਹੈ।
ਉਮੀਦ ਹੈ ਕਿ GCL ਸ਼ਤਰੰਜ 'ਤੇ ਉਹੀ ਪ੍ਰਭਾਵ ਪਏਗਾ ਜਿਵੇਂ IPL ਨੇ ਕ੍ਰਿਕਟ 'ਤੇ ਪਾਇਆ : ਏਰੀਗੇਸੀ
NEXT STORY