ਲੰਡਨ- ਭਾਰਤੀ ਗ੍ਰੈਂਡਮਾਸਟਰ ਅਰਜੁਨ ਏਰੀਗੇਸੀ ਨੂੰ ਉਮੀਦ ਹੈ ਕਿ ਗਲੋਬਲ ਸ਼ਤਰੰਜ ਲੀਗ ਦਾ ਖੇਡ ‘ਤੇ ਵੀ ਓਨਾ ਹੀ ਪ੍ਰਭਾਵ ਪਵੇਗਾ, ਜਿਸ ਤਰ੍ਹਾਂ ਆਈ.ਪੀ.ਐੱਲ. ਦਾ ਕ੍ਰਿਕਟ ‘ਤੇ ਪਿਆ ਹੈ। ਜੀਸੀਐੱਲ ਦੁਨੀਆ ਦੀ ਪਹਿਲੀ ਅਤੇ ਸਭ ਤੋਂ ਵੱਡੀ ਅਧਿਕਾਰਤ ਫਰੈਂਚਾਇਜ਼ੀ ਲੀਗ ਹੈ ਜਿਸ ਵਿੱਚ ਵਿਸ਼ਵ ਭਰ ਦੇ ਸ਼ਤਰੰਜ ਖਿਡਾਰੀ ਇੱਕ ਵਿਲੱਖਣ ਸੰਯੁਕਤ ਟੀਮ ਫਾਰਮੈਟ ਵਿੱਚ ਖੇਡਣਗੇ। ਏਰੀਗੇਸੀ ਨੇ ਕਿਹਾ, ''ਇਹ ਵੱਡੀ ਗੱਲ ਹੈ ਕਿ ਹੁਣ ਸ਼ਤਰੰਜ 'ਚ ਵੀ ਗਲੋਬਲ ਸ਼ਤਰੰਜ ਲੀਗ ਹੋ ਰਹੀ ਹੈ। ਉਮੀਦ ਹੈ ਕਿ ਇਸ ਦਾ ਸ਼ਤਰੰਜ 'ਤੇ ਵੀ ਓਨਾ ਹੀ ਪ੍ਰਭਾਵ ਹੋਵੇਗਾ, ਜਿੰਨਾ ਕਿ ਆਈਪੀਐੱਲ ਦਾ ਕ੍ਰਿਕਟ 'ਤੇ ਹੈ।
ਵਾਰੰਗਲ ਦੇ 21 ਸਾਲਾ ਖਿਡਾਰੀ ਨੇ ਇਸ ਸਾਲ ਜੂਨ ਵਿੱਚ ਫਿਡੇ ਵਿਸ਼ਵ ਰੇਟਿੰਗ 'ਚ ਦੁਨੀਆ ਦੀ ਚੌਥੀ ਰੈਂਕਿੰਗ ਹਾਸਲ ਕੀਤੀ ਸੀ। ਉਨ੍ਹਾਂ ਨੇ ਕਿਹਾ, “ਪਿਛਲੇ ਸਾਲ ਮੈਂ ਮੈਗਨਸ ਕਾਰਲਸਨ ਦੀ ਟੀਮ ਵਿੱਚ ਸੀ ਅਤੇ ਹੁਣ ਵਿਸ਼ਵਨਾਥਨ ਆਨੰਦ ਦੀ ਟੀਮ ਵਿੱਚ ਹਾਂ। ਮੈਨੂੰ 2013 ਵਿਚ ਦੋਵਾਂ ਵਿਚਾਲੇ ਵਿਸ਼ਵ ਚੈਂਪੀਅਨਸ਼ਿਪ ਦਾ ਮੈਚ ਯਾਦ ਹੈ ਅਤੇ ਅੱਜ 10. 11 ਸਾਲ ਬਾਅਦ ਮੈਨੂੰ ਉਨ੍ਹਾਂ ਦੀ ਟੀਮ 'ਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਇਹ ਬਹੁਤ ਖੁਸ਼ੀ ਦੀ ਗੱਲ ਹੈ।” ਜੀਸੀਐੱਲ ਦਾ ਦੂਜਾ ਸੀਜ਼ਨ 3 ਅਕਤੂਬਰ ਤੋਂ ਲੰਡਨ ਵਿੱਚ ਖੇਡਿਆ ਜਾਵੇਗਾ।
ਜਰਮਨੀ, ਆਸਟ੍ਰੇਲੀਆ, ਕੈਨੇਡਾ ਤੇ ਬੈਲਜੀਅਮ ਡੇਵਿਸ ਕੱਪ ਦੇ ਪਹਿਲੇ ਦੌਰ 'ਚ ਜਿੱਤੇ
NEXT STORY