ਨਵੀਂ ਦਿੱਲੀ— ਤੁਸੀਂ ਕੋਈ ਕ੍ਰਿਕਟਰਸ ਨੂੰ ਸੰਨਿਆਸ ਦੇਣ ਤੋਂ ਬਾਅਦ ਕਮੈਂਟੇਟਰ ਬਣਦੇ ਦੇਖਿਆ ਹੋਵੇਗਾ ਪਰ ਟੀਮ ਇੰਡੀਆ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਆਪਣੇ ਕਰੀਅਰ ਦੌਰਾਨ ਹੀ ਇਸ ਭੂਮਿਕਾ ਨੂੰ ਨਿਭਾ ਰਹੇ ਹਨ। ਵੈਸਟਇੰਡੀਜ਼ ਖਿਲਾਫ ਦੂਜੀ ਪਾਰੀ 'ਚ 5 ਵਿਕਟਾਂ ਝਟਕਾਉਣ ਵਾਲੇ ਇਸ ਗੇਂਦਬਾਜ਼ ਨੇ ਮੈਚ ਤੋਂ ਬਾਅਦ ਕਮੈਂਟਰੀ ਕੀਤੀ। ਦਰਅਸਲ ਮੈਚ ਖਤਮ ਹੋਣ ਤੋਂ ਬਾਅਦ ਕੁਲਦੀਪ ਯਾਦਵ ਹੋਟਲ 'ਚ ਗਏ ਅਤੇ ਲੈਪਟਾਪ ਖੋਲ ਕੇ ਆਪਣੀਆਂ ਵਿਕਟਾਂ ਦੀ ਕਮੈਂਟਰੀ ਕਰਨ ਲੱਗੇ। ਕੁਲਦੀਪ ਦੀ ਇਸ ਕਮੈਂਟਰੀ ਦਾ ਵੀਡੀਓ ਬੀ.ਸੀ.ਸੀ.ਆਈ ਨੇ ਆਪਣੀ ਵੈੱਬਸਾਈਟ 'ਤੇ ਵੀ ਸ਼ੇਅਰ ਕੀਤਾ।
ਹਾਲਾਂਕਿ ਕੁਲਦੀਪ ਯਾਦਵ ਦੀ ਕਮੈਂਟਰੀ ਥੋੜੀ ਅਜੀਬੋਗਰੀਬ ਸੀ ਕਿਉਂਕਿ ਉਨ੍ਹਾਂ ਨੇ ਆਪਣੀਆਂ ਸਾਰੀਆਂ ਵਿਕਟਾਂ ਬਾਰੇ 'ਚ ਤਾਂ ਦੱਸਿਆ , ਪਰ ਆਊਟ ਕੋਣ ਬੱਲੇਬਾਜ਼ ਹੋ ਰਿਹਾ ਹੈ ਇਸਦੇ ਬਾਰੇ 'ਚ ਕੁਲਦੀਪ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਵੀਡੀਓ ਹੋਟਲ ਦੇ ਰੂਮ 'ਚ ਸ਼ੂਟ ਕੀਤਾ ਗਿਆ ਹੈ, ਜਿਸ 'ਚ ਉਹ ਬੈੱਡ 'ਤੇ ਬੈਠੇ ਦਿਖ ਰਹੇ ਹਨ, ਕੁਲਦੀਪ ਨੇ ਆਖੀਰ 'ਚ ਫੈਨਜ਼ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਪਹਿਲਾਂ ਮੌਕਾ ਹੈ, ਜਦੋਂ ਉਨ੍ਹਾਂ ਨੇ ਟੈਸਟ ਪਾਰੀ 'ਚ 5 ਵਿਕਟਾਂ ਝਟਕਿਆਂ ਹੈ ਕੁਲਦੀਪ ਨੇ ਕਿਹਾ,' ਇਹ ਮੇਰੇ ਲਈ ਸਪੈਸ਼ਲ ਮੌਕਾ ਹੈ, ਤੁਹਾਡਾ ਸਾਰਿਆਂ ਦਾ ਧੰਨਵਾਦ, ਕਮੈਂਟਰੀ ਕਰਨਾ ਇੰਨਾ ਆਸਾਨ ਵੀ ਨਹੀਂ ਹੈ।
ਭਾਰਤ ਦੀ ਸੁਲਤਾਨ ਜੌਹਰ ਕੱਪ 'ਚ ਜੇਤੂ ਮੁਹਿੰਮ ਜਾਰੀ, ਨਿਊਜ਼ੀਲੈਂਡ ਨੂੰ 7-1 ਨਾਲ ਹਰਾਇਆ
NEXT STORY