ਨਵੀਂ ਦਿੱਲੀ— ਇੰਗਲੈਂਡ ਖਿਲਾਫ ਪਹਿਲੇ ਵਨ ਡੇ ਮੈਚ 'ਚ 6 ਵਿਕਟ ਝਟਕਾਉਣ ਵਾਲੇ ਚਾਈਨਾਮੈਨ ਸਪਿਨ ਗੇਂਦਬਾਜ਼ ਕੁਲਦੀਪ ਯਾਦਵ ਦੇ ਸਿਤਾਰੇ ਬੁਲੰਦੀਆਂ 'ਤੇ ਹਨ। ਇੰਗਲੈਂਡ ਦੌਰੇ 'ਤੇ ਟੀਮ ਇੰਡੀਆ ਨਾਲ ਰਵਾਨਾ ਹੋਏ ਕੁਲਦੀਪ ਯਾਦਵ ਨੇ ਇਸ ਦੌਰੇ 'ਤੇ ਹੁਣ ਤੱਕ ਖੇਡੇ ਕੁੱਲ ਚਾਰ ਮੈਚਾਂ 'ਚ 18 ਵਿਕਟ ਝਟਕਾਏ ਹਨ, ਜਿਨ੍ਹਾਂ 'ਚ ਦੋ ਵਾਰ ਪੰਜ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਵੀ ਦਰਜ ਹੈ। ਇਸ ਤੋਂ ਇਲਾਵਾ ਖੱਬੇ ਹੱਥ ਦੇ ਤੂਫਾਨੀ ਬੱਲੇਬਾਜ਼ ਕੇ.ਐੱਲ ਰਾਹੁਲ ਵੀ ਸ਼ਾਨਦਾਰ ਫਾਰਮ 'ਚ ਹਨ। ਪਹਿਲੇ ਟੀ-20 ਮੈਚ 'ਚ ਇੰਗਲੈਂਡ ਖਿਲਾਫ ਸੈਂਕੜਾ ਲਗਾਉਣ ਵਾਲੇ ਰਾਹੁਲ ਅਤੇ ਕੁਲਦੀਪ ਦੀ ਜੋੜੀ ਫੈਨਜ਼ ਨੂੰ ਬਹੁਤ ਪਸੰਦ ਆ ਰਹੀ ਹੈ। ਹਾਲ ਹੀ 'ਚ ਦੋਵੇਂ ਖਿਡਾਰੀ ਫੀਫਾ ਵਿਸ਼ਵ ਕੱਪ ਨੂੰ ਲੈ ਕੇ ਬਹੁਤ ਚਰਚਾ 'ਚ ਹਨ। ਇੰਗਲੈਂਡ ਦੌਰੇ 'ਤੇ ਰਵਾਨਾ ਹੋਏ ਕੇ.ਐੱਲ.ਰਾਹੁਲ ਨੇ ਕੁਲਦੀਪ ਯਾਦਵ ਦਾ ਇੰਟਰਵਿਊ ਲਿਆ। ਇਸ ਇੰਟਰਵਿਊ 'ਚ ਰਾਹੁਲ ਨੇ ਕੁਲਦੀਪ ਤੋਂ ਫੀਫਾ ਵਿਸ਼ਵ ਕੱਪ 2018 ਦੀ ਚੈਂਪੀਅਨ ਟੀਮ ਬਾਰੇ ਪੁੱਛਿਆ।
ਇਸ 'ਤੇ ਕੁਲਦੀਪ ਯਾਦਵ ਨੇ ਕਿਹਾ,' ਫੀਫਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਤੋਂ ਪਹਿਲਾਂ ਮੈਂ ਬ੍ਰਾਜ਼ੀਲ ਨੂੰ ਸਪੋਰਟ ਕਰ ਰਿਹਾ ਸੀ ਪਰ ਬ੍ਰਾਜ਼ੀਲ 6 ਵਾਰ ਚੈਂਪੀਅਨ ਬਣਨ ਤੋਂ ਰਹਿ ਗਈ। ਹੁਣ ਮੈਨੂੰ ਲੱਗਦਾ ਹੈ ਕਿ ਫਰਾਂਸ ਇਸ ਵਾਰ ਵਿਸ਼ਵ ਚੈਂਪੀਅਨ ਬਣ ਸਕਦੀ ਹੈ ਕਿਉਂਕਿ ਫਰਾਂਸ ਦੀ ਟੀਮ ਕ੍ਰੋਏਸ਼ੀਆ ਤੋਂ ਜ਼ਿਆਦਾ ਬਿਹਤਰ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਫੀਫਾ ਵਿਸ਼ਵ ਕੱਪ 2018 ਦਾ ਮਹਾ-ਮੁਕਾਬਲਾ ਫਰਾਂਸ ਅਤੇ ਕ੍ਰੋਏਸ਼ੀਆ ਦੇ ਵਿਚਕਾਰ ਐਤਵਾਰ ਰਾਤ 8:30 ਖੇਡਿਆ ਜਾਵੇਗਾ।
ਪਿਛਲੇ 10 ਸਾਲਾਂ 'ਚ ਉੱਜੜ ਗਈ ਜਲੰਧਰ ਦੀ ਫੁੱਟਬਾਲ ਇੰਡਸਟਰੀ
NEXT STORY