ਮੁੰਬਈ- ਭਾਰਤ ਤੇ ਕੋਲਕਾਤਾ ਨਾਈਟ ਰਾਈਡਰਸ (ਕੇ. ਕੇ. ਆਰ.) ਦੇ ਖੱਬੇ ਹੱਥ ਦੇ ਸਪਿਨਰ ਕੁਲਦੀਪ ਯਾਦਵ ਨੇ ਜ਼ਖਮੀ ਗੋਡੇ ਦੀ ਸਰਜਰੀ ਕਰਵਾਈ ਹੈ। ਉਸ ਨੇ ਅੱਜ ਟਵਿੱਟਰ ’ਤੇ ਸਰਜਰੀ ਦੀ ਤਸਵੀਰ ਸਾਂਝੀ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਹੈ। ਕੁਲਦੀਪ ਨੇ ਟਵੀਟ ’ਚ ਲਿਖਿਆ, ‘‘ਸਰਜਰੀ ਸਫਲ ਰਹੀ ਅਤੇ ਠੀਕ ਹੋਣ ਦੀ ਰਾਹ ਅਜੇ ਸ਼ੁਰੂ ਹੋਈ ਹੈ। ਭਰਪੂਰ ਸਮਰਥਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਹੁਣ ਧਿਆਨ ਆਪਣੇ ਰਿਹੈਬੀਲੀਏਟੇਸ਼ਨ ਨੂੰ ਵਧੀਆ ਤਰ੍ਹਾਂ ਨਾਲ ਪੂਰਾ ਕਰਨ ਅਤੇ ਪਿੱਚ ’ਤੇ ਵਾਪਿਸ ਆਉਣ ’ਤੇ ਹੈ।
ਇਹ ਖ਼ਬਰ ਪੜ੍ਹੋ- IPL 2021 ਦੇ ਆਖਰੀ 2 ਲੀਗ ਮੈਚਾਂ ਦੇ ਸਮੇਂ 'ਚ ਬਦਲਾਅ, ਇੰਨੇ ਵਜੇ ਖੇਡੇ ਜਾਣਗੇ
27 ਸਤੰਬਰ ਨੂੰ ਆਪਣੀ ਖ਼ਬਰ ਵਿਚ ਦੱਸਿਆ ਸੀ ਕਿ ਕੁਲਦੀਪ ਨੂੰ ਗੋਡੇ ਦੀ ਗੰਭੀਰ ਸੱਟ ਲੱਗੀ ਹੈ ਅਤੇ ਉਸਦੇ ਆਗਾਮੀ ਘਰੇਲੂ ਸੈਸ਼ਨ ਦੇ ਹਿੱਸੇ ਤੋਂ ਬਾਹਰ ਰਹਿਣ ਦੀ ਸੰਭਾਵਨਾ ਹੈ। ਨਾਲ ਹੀ ਉਹ ਯੂ. ਏ. ਈ. ਤੋਂ ਦੇਸ਼ ਵਾਪਸ ਆ ਗਏ ਹਨ। ਆਈ. ਪੀ. ਐੱਲ. ਵਿਚ ਕੋਲਕਾਤਾ ਨਾਈਟ ਰਾਈਡਰਜ਼ ਵਲੋਂ ਖੇਡਣ ਵਾਲੇ ਕੁਲਦੀਪ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ ਅਤੇ ਪ੍ਰਤੀਯੋਗੀ ਕ੍ਰਿਕਟ ਵਿਚ ਵਾਪਸੀ ਤੋਂ ਪਹਿਲਾਂ ਉਸ ਨੂੰ ਲੰਬੀ ਰਿਹੈਬੀਲੀਏਟੇਸ਼ਨ 'ਚੋਂ ਲੰਘਣਾ ਹੋਵੇਗਾ।
ਇਹ ਖ਼ਬਰ ਪੜ੍ਹੋ- ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ : ਅਰਮੇਨੀਆ ਨੂੰ ਹਰਾ ਕੇ ਭਾਰਤ ਕੁਆਰਟਰ ਫਾਈਨਲ ’ਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨਵੀਂ ਟੀਮ ਸ਼ੇਰਿਫ ਨੇ ਰੀਅਲ ਮੈਡ੍ਰਿਡ ਨੂੰ ਹਰਾ ਕੀਤਾ ਉਲਟਫੇਰ
NEXT STORY