ਦੁਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਸੰਚਾਲਨ ਕਮੇਟੀ ਨੇ ਮੰਗਲਵਾਰ ਨੂੰ ਫੈਸਲਾ ਕੀਤਾ ਕਿ ਲੀਗ ਗੇੜ ਦੇ ਆਖਰੀ 2 ਮੈਚ ਇਕ ਹੀ ਸਮੇਂ 'ਤੇ ਸ਼ਾਮ ਸਾਢੇ ਸੱਤ ਵਜੇ (ਭਾਰਤੀ ਸਮੇਂ ਅਨੁਸਾਰ) ਸ਼ੁਰੂ ਹੋਣਗੇ। ਆਮ ਤੌਰ 'ਤੇ ਡਬਲ ਹੈਡਰ (ਇਕ ਦਿਨ ਵਿਚ ਦੋ ਮੈਚ) ਦਾ ਇਕ ਮੁਕਾਬਲਾ ਦੁਪਹਿਰ ਬਾਅਦ ਤੇ ਦੂਜਾ ਸ਼ਾਮ ਨੂੰ ਖੇਡਿਆ ਜਾਂਦਾ ਹੈ। ਹੁਣ ਤੱਕ ਦੇ ਨਿਯਮਾਂ ਮੁਤਾਬਕ ਦੁਪਹਿਰ ਦਾ ਮੈਚ ਭਾਰਤੀ ਸਮੇਂ ਅਨੁਸਾਰ ਦਪਹਿਰ ਬਾਅਦ 3.30 ਵਜੇ ਸ਼ੁਰੂ ਹੁੰਦਾ ਹੈ ਜਦਕਿ ਦੂਜਾ ਮੁਕਾਬਲਾ ਸ਼ਾਮ ਸਾਢੇ 7 ਵਜੇ ਖੇਡਿਆ ਜਾਂਦਾ ਹੈ। ਕਿਸੇ ਵੀ ਟੀਮ ਦੇ ਗੈਰ-ਜ਼ਰੂਰੀ ਲਾਭ ਨੂੰ ਰੋਕਣ ਲਈ ਦੋਵੇਂ ਮੈਚ ਸ਼ਾਮ ਵਿਚ ਇਕੱਠੇ ਖੇਡੇ ਜਾਣਗੇ।
ਇਹ ਖ਼ਬਰ ਪੜ੍ਹੋ- ਕੋਰੋਨਾ ਦੇ ਖਤਰੇ ਕਾਰਨ ਸ਼ੈਫੀਲਡ ਸ਼ੀਲਡ ਮੈਚ ਮੁਲੱਤਵੀ
ਬੀ. ਸੀ. ਸੀ. ਆਈ. ਦੇ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਆਈ. ਪੀ. ਐੱਲ. ਦੇ ਇਤਿਹਾਸ ਵਿਚ ਪਹਿਲੀ ਵਾਰ 'ਵੀਵੋ ਆਈ. ਪੀ. ਐੱਲ.2021' ਪਲੇਅ ਆਫ ਤੋਂ ਪਹਿਲਾਂ ਦੇ ਆਖਰੀ 2 ਲੀਗ ਮੈਚ ਇਕੱਠੇ ਖੇਡੇ ਜਾਣਗੇ। ਪ੍ਰੋਗਰਾਮ ਦੇ ਅਨੁਸਾਰ ਆਖਰੀ 2 ਮੈਚਾਂ ਵਿਚੋਂ ਇਕ ਵਿਚ ਸਨਰਾਈਜ਼ਰਜ਼ ਹੈਦਰਾਬਾਦ ਦਾ ਸਾਹਮਣਾ ਮੁੰਬਈ ਇੰਡੀਅਨਜ਼ ਤੇ ਦੂਜੇ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸੈਸ਼ਨ ਦੇ ਲੀਗ ਗੇੜ ਦੇ ਆਖਰੀ ਦਿਨ (08.10.2021) ਇਕ ਦੁਪਹਿਰ ਦਾ ਮੈਚ ਅਤੇ ਇਕ ਸ਼ਾਮ ਦਾ ਮੈਚ ਹੋਣ ਦੀ ਵਜਾਏ, ਦੋਵੇ ਮੈਚ ਇਕੱਠੇ ਸ਼ਾਮ ਸਾਢੇ 7 ਵਜੇ (ਭਾਰਤੀ ਸਮੇਂ ਅਨੁਸਾਰ) ਖੇਡੇ ਜਾਣਗੇ।
ਖ਼ਬਰ ਪੜ੍ਹੋ- ਪੰਤ ਨੇ ਦਿੱਲੀ ਦੇ ਲਈ ਬਣਾਇਆ ਵੱਡਾ ਰਿਕਾਰਡ, ਸਹਿਵਾਗ ਨੂੰ ਛੱਡਿਆ ਪਿੱਛੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
RR v RCB : ਰਾਜਸਥਾਨ ਵਿਰੁੱਧ ਜੇਤੂ ਲੈਅ ਕਾਇਮ ਰੱਖਣ ਉਤਰੇਗੀ ਬੈਂਗਲੁਰੂ
NEXT STORY