ਸ਼ਾਰਜਾਹ- ਰਾਜਸਥਾਨ ਰਾਇਲਜ਼ ਦੇ ਕਪਤਾਨ ਸਟੀਵ ਸਮਿਥ ਨੂੰ ਸੰਜੂ ਸੈਮਸਨ ਦੇ ਆਊਟ ਹੋਣ ਤੋਂ ਬਾਅਦ ਉਮੀਦ ਨਹੀਂ ਸੀ ਕਿ ਟੀਮ ਮੈਚ ਜਿੱਤ ਜਾਵੇਗੀ ਪਰ ਜਿਵੇਂ ਹੀ ਰਾਹੁਲ ਤਵੇਤੀਆ ਮੈਦਾਨ 'ਤੇ ਆਇਆ ਤਾਂ ਤੂਫਾਨ ਉੱਠਿਆ, ਸਮਿਥ 'ਚ ਜੋਸ਼ ਵਾਪਸ ਆ ਗਿਆ। ਮੈਚ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਸੰਜੂ ਸੈਮਸਨ ਅਤੇ ਤਵੇਤੀਆ ਦੀ ਬਰਾਬਰ ਸ਼ਲਾਘਾ ਕੀਤੀ। ਸਮਿਥ ਨੇ ਕਿਹਾ ਕਿ ਇਹ ਵਧੀਆ ਟੋਟਲ ਦਾ ਪਿੱਛਾ ਸੀ। ਤਵੇਤੀਆ ਨੇ ਸ਼ੈਲਡਨ ਕੋਟਰੈੱਲ ਵਿਰੁੱਧ ਪ੍ਰਦਰਸ਼ਨ ਕੀਤਾ। ਸਾਰੇ ਪ੍ਰਦਰਸ਼ਨ ਕਰਨ ਤਾਂ ਮੈਚ ਜਿੱਤੇ ਜਾਂਦੇ ਹਨ।
ਸਮਿਥ ਬੋਲੇ- ਸਾਨੂੰ ਆਖਰੀ ਗੇਮ 'ਚ ਇੱਥੇ ਦੀ ਸਥਿਤੀਆਂ ਦੇ ਬਾਰੇ 'ਚ ਪਤਾ ਚੱਲਿਆ ਸੀ। ਇਹ ਇਕ ਛੋਟਾ ਮੈਦਾਨ ਹੈ, ਅਸੀਂ ਹਮੇਸ਼ਾ ਸੋਚਿਆ ਸੀ ਕਿ ਜੇਕਰ ਸੀ ਕਿ ਜੇਕਰ ਅਸੀਂ ਸ਼ੇਡ 'ਚ ਵਿਕਟ ਹਾਸਲ ਕਰਦੇ ਹਾਂ ਤਾਂ ਸਾਡੇ ਕੋਲ ਹਮੇਸ਼ਾ ਇਕ ਮੌਕਾ ਹੁੰਦਾ ਹੈ। ਸੈਮਸਨ ਇਸ ਸਮੇਂ ਛੱਕੇ ਲਗਾ ਰਹੇ ਹਨ। ਅਸੀਂ ਨੈੱਟ 'ਚ ਦੇਖਿਆ ਕਿ ਉਹ ਗੇਂਦ ਨੂੰ ਅਜਿਹਾ ਮਾਰ ਰਹੇ ਸੀ, ਜਿਵੇਂ ਉਸ ਨੇ (ਤਵੇਤੀਆ) ਨੇ ਕੋਟਰੈੱਲ ਨੂੰ ਮਾਰੇ। ਉਸ ਨੂੰ ਜਿੱਤ ਦਾ ਪੂਰਾ ਸਿਹਰਾ ਮਿਲਣਾ ਚਾਹੀਦਾ ਹੈ।
ਸਮਿਥ ਬੋਲੇ- ਕੋਟਰੈੱਲ ਨੂੰ ਜਦੋਂ ਤਿੰਨ ਛੱਕੇ ਪਏ ਤਾਂ ਸਾਨੂੰ ਲੱਗਿਆ ਕਿ ਅਸੀਂ ਖੇਡ 'ਚ ਵਾਪਸ ਆ ਗਏ ਹਨ। ਉਦੋਂ ਤੱਕ ਸਾਡਾ ਆਤਮਵਿਸ਼ਵਾਸ ਬਹੁਤ ਵੱਧ ਚੁੱਕਿਆ ਸੀ। ਅਜਿਹਾ ਲੱਗ ਰਿਹਾ ਸੀ ਕਿ ਅਸੀਂ ਇਕ ਸਮੇਂ 'ਚ 250 ਤੋਂ ਜ਼ਿਆਦਾ ਦਾ ਪਿੱਛਾ ਕਰ ਸਕਦੇ ਹਾਂ। ਫਿਰ ਆਖਿਰ 'ਚ ਅਸੀਂ ਮੈਚ ਜਿੱਤਣ 'ਚ ਸਫਲ ਰਹੇ। ਸਾਡੇ ਲਈ ਵਧੀਆ ਗੱਲ ਇਹ ਹੈ ਕਿ ਸਾਡੇ ਬੱਲੇਬਾਜ਼ ਵਧੀਆ ਖੇਡ ਰਹੇ ਹਨ। ਗੇਂਦਬਾਜ਼ੀ ਵਿਭਾਗ ਵੱਲ ਹੋਰ ਧਿਆਨ ਦੇਣ ਦੀ ਜ਼ਰੂਰਤ ਹੈ ਪਰ ਇਸ ਨੂੰ ਠੀਕ ਕਰਾਂਗੇ।
IPL 2020 : ਹਾਰ ਤੋਂ ਬਾਅਦ ਬੋਲੇ ਰਾਹੁਲ, ਇਹ ਖਿਡਾਰੀ ਹੈ ਜਿੱਤ ਦਾ ਹੱਕਦਾਰ
NEXT STORY