ਮੈਡ੍ਰਿਡ- ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਦੀ ਹੈਰਾਨੀਜਨਕ ਫਾਰਮ ਦੀ ਬਦੌਲਤ ਐੱਫ. ਸੀ. ਬਾਰਸੀਲੋਨਾ ਨੇ ਲਾ ਲੀਗਾ ਮੈਚ 'ਚ ਸਥਾਨਕ ਮੁਕਾਬਲੇਬਾਜ਼ ਏਸਪਾਨਿਓਲ ਖਿਲਾਫ 4-0 ਦੀ ਇਕ ਪਾਸੜ ਜਿੱਤ ਨਾਲ ਲੀਗ 'ਚ ਟਾਪ 'ਤੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ।
ਮੈਸੀ ਨੇ ਮੈਚ 'ਚ 2 ਫ੍ਰੀ ਕਿੱਕ ਹਾਸਲ ਕਰਨ ਦੇ ਨਾਲ ਲੁਈਸ ਸੁਆਰੇਜ ਅਤੇ ਓਸਮਾਨੇ ਡੇਂਬੇਲੇ ਨੂੰ ਵੀ ਗੋਲ ਕਰਨ 'ਚ ਸਹਿਯੋਗ ਕੀਤਾ। ਮੈਸੀ ਨੇ 16ਵੇਂ ਮਿੰਟ 'ਚ ਫ੍ਰੀ ਕਿੱਕ ਨਾਲ ਓਪਨਿੰਗ ਗੋਲ ਕਰ ਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ, ਜਦਕਿ ਓਸਮਾਨੇ ਨੂੰ ਬਾਰਸੀਲੋਨਾ ਲਈ ਦੂਜਾ ਗੋਲ ਕਰਨ 'ਚ ਸਹਿਯੋਗ ਕੀਤਾ।
ਹਾਫ ਟਾਈਮ ਦੀ ਸਮਾਪਤੀ ਤੋਂ ਠੀਕ ਪਹਿਲਾਂ ਸੁਆਰੇਜ ਨੇ ਟੀਮ ਲਈ ਤੀਜਾ ਗੋਲ ਕਰ ਕੇ ਬਾਰਸੀਲੋਨਾ ਨੂੰ 3-0 ਨਾਲ ਅੱਗੇ ਕਰ ਕੇ ਜਿੱਤ ਲਗਭਗ ਯਕੀਨੀ ਕਰ ਦਿੱਤੀ। ਹਾਲਾਂਕਿ ਇਸ ਦੇ 25 ਮਿੰਟ ਬਾਅਦ ਸਟਾਰ ਫੁੱਟਬਾਲਰ ਮੈਸੀ ਨੇ ਇਕ ਹੋਰ ਚੰਗੀ ਫ੍ਰੀ ਕਿੱਕ 'ਤੇ ਗੋਲ ਕਰਦੇ ਹੋਏ ਮੈਚ 'ਚ ਚੌਥਾ ਗੋਲ ਕਰ ਕੇ ਏਸਪਾਨਿਓਲ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ। ਲਾ ਲੀਗਾ ਦੇ ਹੋਰ ਮੁਕਾਬਲਿਆਂ 'ਚ ਸੇਵਿਲਾ ਨੇ ਵੇਲੇਂਸ਼ੀਆ ਨਾਲ ਡਰਾਅ ਖੇਡਦੇ ਹੋਏ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ ਹੈ। ਹਾਲਾਂਕਿ ਪਾਬਲੋ ਮਾਚਿਨ ਦੀ ਟੀਮ ਦੇ 1-1 ਨਾਲ ਡਰਾਅ ਖੇਡਣ ਕਾਰਨ ਉਸ ਦੇ 2 ਅੰਕ ਘੱਟ ਹੋਏ ਹਨ।
ਲੀ ਚੋਂਗ ਨੇ ਕੈਂਸਰ ਵਿਰੁੱਧ ਜਿੱਤੀ ਜੰਗ, ਖੇਡ ਦੇ ਮੈਦਾਨ 'ਚ ਅਜੇ ਵਾਪਸੀ ਨਹੀਂ
NEXT STORY