ਜਲੰਧਰ (ਜ. ਬ.)-ਪਿਮਸ ਦੇ ਸਾਹਮਣੇ ਸਥਿਤ ਕ੍ਰਿਸਟਲ ਸਪਾ ਸੈਂਟਰ ਵਿਚ ਰੇਡ ਕਰਨ ਗਈ ਪੁਲਸ ਲਗਭਗ ਡੇਢ ਘੰਟੇ ਤੱਕ ਬਿਲਡਿੰਗ ਵਿਚ ਫਸੀ ਰਹੀ। ਅਖ਼ੀਰ ਕਾਫ਼ੀ ਸਮੇਂ ਬਾਅਦ ਲੱਕੜ ਦੀ ਪੌੜੀ ਦਾ ਇੰਤਜ਼ਾਮ ਹੋਇਆ ਅਤੇ ਫਿਰ ਜਾ ਕੇ ਇਕ ਮਹਿਲਾ ਪੁਲਸ ਮੁਲਾਜ਼ਮ ਅਤੇ ਦੋ ਮਰਦ ਮੁਲਾਜ਼ਮ ਹੇਠਾਂ ਉਤਰ ਸਕੇ। ਹਾਲਾਂਕਿ ਰੇਡ ਦੀ ਸੂਚਨਾ ਲੀਕ ਹੋ ਜਾਣ ਕਾਰਨ ਛਾਪੇਮਾਰੀ ਤੋਂ ਮਹਿਜ਼ 5 ਮਿੰਟ ਪਹਿਲਾਂ ਹੀ ਸਪਾ ਸੈਂਟਰ ਦਾ ਮਾਲਕ ਕੁੜੀਆਂ ਨੂੰ ਲੈ ਕੇ ਸ਼ਟਰ ਲਾ ਕੇ ਫ਼ਰਾਰ ਹੋ ਗਿਆ ਸੀ ਪਰ ਏ. ਸੀ. ਚੱਲਦੇ ਛੱਡ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਹੋਟਲ 'ਚ ਪੁਲਸ ਵੱਲੋਂ ਦੇਹ ਵਪਾਰ ਦਾ ਪਰਦਾਫਾਸ਼! ਮੁੰਡੇ-ਕੁੜੀਆਂ ਫੜੇ

ਥਾਣਾ ਨੰਬਰ 7 ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕ੍ਰਿਸਟਲ ਸਪਾ ਸੈਂਟਰ ਵਿਚ ਮਸਾਜ ਦੇ ਨਾਂ ’ਤੇ ਗ਼ਲਤ ਕੰਮ ਹੁੰਦਾ ਹੈ। ਜਦੋਂ ਥਾਣਾ ਨੰਬਰ 7 ਦੀ ਪੁਲਸ ਦੀਆਂ ਗੱਡੀਆਂ ਸਪਾ ਸੈਂਟਰ ਦੇ ਬਾਹਰ ਪਹੁੰਚੀਆਂ ਤਾਂ ਸ਼ਟਰ ਬਾਹਰੋਂ ਲਾਕ ਸੀ। ਪੁਲਸ ਨੇ ਨਾਲ ਲੱਗਦੀ ਇਮਾਰਤ ਰਾਹੀਂ ਸਪਾ ਸੈਂਟਰ ’ਤੇ ਰੇਡ ਕਰਨੀ ਚਾਹੀ ਤਾਂ ਕੁਝ ਸਮੇਂ ਬਾਅਦ ਉਸ ਇਮਾਰਤ ਨੂੰ ਵੀ ਹੇਠੋਂ ਲਾਕ ਕਰ ਦਿੱਤਾ ਗਿਆ। ਹਾਲਾਂਕਿ ਸਪਾ ਸੈਂਟਰ ਨੂੰ ਤਾਲੇ ਲੱਗੇ ਸਨ ਪਰ ਏ. ਸੀ. ਚੱਲ ਰਿਹਾ ਸੀ, ਜਿਸ ਤੋਂ ਸਪੱਸ਼ਟ ਹੋਇਆ ਕਿ ਕੁਝ ਸਮਾਂ ਪਹਿਲਾਂ ਹੀ ਮਾਲਕ ਸੂਚਨਾ ਮਿਲਣ ’ਤੇ ਫ਼ਰਾਰ ਹੋਇਆ ਹੈ।
ਇਹ ਵੀ ਪੜ੍ਹੋ: ਡੇਰਾ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਲਿਆ ਗਿਆ ਵੱਡਾ ਫ਼ੈਸਲਾ

ਬਿਲਡਿੰਗ ਲਾਕ ਹੋਣ ਕਾਰਨ ਇਕ ਮਹਿਲਾ ਅਤੇ ਦੋ ਮਰਦ ਮੁਲਾਜ਼ਮ ਅੰਦਰ ਹੀ ਫਸ ਗਏ। ਚਾਬੀ ਨਾ ਮਿਲਣ ’ਤੇ ਪੁਲਸ ਨੂੰ ਲੱਕੜ ਦੀ ਪੌੜੀ ਮੰਗਵਾਉਣੀ ਪਈ ਅਤੇ ਫਿਰ ਜਾ ਕੇ ਮੁਲਾਜ਼ਮਾਂ ਨੂੰ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਥਾਣੇ ਦੇ ਹੀ ਇਕ ਮੁਲਾਜ਼ਮ ਨੇ ਨਿੱਜੀ ਫ਼ਾਇਦੇ ਲਈ ਸੂਚਨਾ ਲੀਕ ਕੀਤੀ, ਜੋ ਐੱਸ. ਐੱਚ. ਓ. ਦਾ ਬੇਹੱਦ ਨਜ਼ਦੀਕੀ ਵੀ ਹੈ। ਥਾਣਾ ਨੰਬਰ 7 ਦੀ ਪੁਲਸ ਦਾ ਕਹਿਣਾ ਹੈ ਕਿ ਲਗਾਤਾਰ ਇਸ ਸਪਾ ’ਤੇ ਨਜ਼ਰ ਰੱਖੀ ਜਾਵੇਗੀ।
ਇਹ ਵੀ ਪੜ੍ਹੋ: ਨਵਾਂਸ਼ਹਿਰ ਜ਼ਿਲ੍ਹੇ 'ਚ ਲੱਗੀ ਵੱਡੀ ਪਾਬੰਦੀ! 20 ਮਈ ਤੱਕ ਨਵੇਂ ਹੁਕਮ ਜਾਰੀ, ਰਾਤ 10 ਤੋਂ ਸਵੇਰੇ 6 ਵਜੇ ਤੱਕ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਲੰਧਰ ਦੀ ਮਸ਼ਹੂਰ ਬੇਕਰੀ 'ਚ ਕੋਲਡ ਡ੍ਰਿੰਕ 'ਚੋਂ ਨਿਕਲੇ ਕੀੜੇ, ਹੋਇਆ ਹੰਗਾਮਾ
NEXT STORY