ਲਾਸ ਏਂਜਲਸ– ਸ਼ੁਰੂਆਤੀ ਨੌ ਹੋਲ ਵਿਚੋਂ ਪੰਜ ਹੋਲ ਵਿਚ ਚਾਰ ਬੋਗੀਆਂ ਕਰਨ ਨਾਲ ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਟਾਈਗਰ ਵੁਡਸ ਦੀ ਮੇਜ਼ਬਾਨੀ ਵਿਚ ਹੋ ਰਹੇ ਜੇਨੇਸਿਸ ਇਨਵਾਈਟ ਟੂਰਨਾਮੈਂਟ ਵਿਚ ਕੱਟ ਹਾਸਲ ਕਰਨ ਤੋਂ ਖੁੰਝ ਗਿਆ। ਪਹਿਲੇ ਦੌਰ ਵਿਚ 75 ਦਾ ਕਾਰਡ ਖੇਡਣ ਵਾਲੇ ਲਾਹਿੜੀ ਨੂੰ ਕੱਟ ਹਾਸਲ ਕਰਨ ਲਈ ਦੂਜੇ ਦੌਰ ਵਿਚ ਬਿਹਤਰ ਪ੍ਰਦਰਸ਼ਨ ਕਰਨ ਦੀ ਲੋੜ ਹੈ। ਦੂਜੇ ਦੌਰ ਵਿਚ ਹਾਲਾਂਕਿ ਖਰਾਬ ਸ਼ੁਰੂਆਤ ਤੋਂ ਬਾਅਦ ਬਾਕੀ 9 ਹੋਲ ਵਿਚ ਪੰਜ ਬਰਡੀਆਂ ਤੇ ਇਕ ਬੋਗੀ ਦੇ ਬਾਵਜੂਦ ਉਹ ਕੱਟ ਹਾਸਲ ਨਹੀਂ ਕਰ ਸਕਿਆ।
ਇਹ ਖ਼ਬਰ ਪੜ੍ਹੋ- NZ v RSA : ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਪਾਰੀ ਤੇ 276 ਦੌੜਾਂ ਨਾਲ ਹਰਾਇਆ
ਮੇਜਰ ਚੈਂਪੀਅਨ ਡਸਟਿਨ ਜਾਨਸਨ, ਬਰੂਕਸ ਕੋਪਕਾ, ਬੂਬਾ ਵਾਟਸਨ ਤੇ ਪੈਟ੍ਰਿਕ ਰੀਡ ਵਰਗੇ ਧਾਕੜ ਵੀ ਕੱਟ ਹਾਸਲ ਕਰਨ ਵਿਚ ਅਸਫਲ ਰਹੇ। ਪੀ. ਜੀ. ਏ. ਟੂਰ ’ਤੇ ਇਕ ਖਿਤਾਬ ਜਿੱਤਣ ਵਾਲੇ ਜੋਕਿਨ ਨੀਮੈਨ ਨੇ ਲਗਾਤਾਰ ਦੂਜੇ ਦੌਰ ਵਿਚ 63 ਦੇ ਸਕੋਰ ਨਾਲ ਕੁਲ 126 ਦੇ ਸਕੋਰ ਦੇ ਨਾਲ ਦੋ ਸ਼ਾਟਾਂ ਦੀ ਬੜ੍ਹਤ ਬਣਾ ਲਈ ਹੈ। ਇਹ 36 ਹੋਲ ਤੋਂ ਬਾਅਦ ਉਸਦੇ ਕਰੀਅਰ ਦਾ ਸਰਵਸ੍ਰੇਸ਼ਠ ਸਕੋਰ ਹੈ।
ਇਹ ਖ਼ਬਰ ਪੜ੍ਹੋ- ਡੇਲਰੇ ਬੀਚ ਟੂਰਨਾਮੈਂਟ : ਕੈਮਰਨ ਨੋਰੀ ਸੈਮੀਫਾਈਨਲ 'ਚ, ਦਿਮਿਤ੍ਰੋਵ ਬਾਹਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰਣਜੀ ਟਰਾਫੀ : ਪੰਜਾਬ ਦਾ ਵੱਡਾ ਸਕੋਰ, ਹਿਮਾਚਲ ’ਤੇ ਹਾਰ ਦਾ ਖਤਰਾ
NEXT STORY