ਨਵੀਂ ਦਿੱਲੀ—ਲਲਿਤ ਮੋਦੀ ਨੇ ਅੱਜ ਨਾਗੌਰ ਜ਼ਿਲਾ ਕ੍ਰਿਕਟ ਸੰਘ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਜਿਸ ਨਾਲ ਰਾਜਸਥਾਨ ਕ੍ਰਿਕਟ ਸੰਘ (ਆਰ.ਸੀ.ਏ.) 'ਚ ਉਨ੍ਹਾਂ ਦੀ ਨੁਮਾਇੰਦਗੀ ਖਤਮ ਹੋ ਗਈ। ਇਸ ਦਾਗ਼ੀ ਪ੍ਰਸ਼ਾਸਕ ਨੂੰ ਆਪਣੇ ਨਾਲ ਜੋੜਨ ਦੀ ਮਨਜ਼ੂਰੀ ਦੇਣ 'ਤੇ ਬੀ.ਸੀ.ਸੀ.ਆਈ. ਨੇ ਆਰ.ਸੀ.ਏ. 'ਤੇ ਪਾਬੰਦੀ ਲਗਾ ਦਿੱਤੀ ਸੀ। ਕਾਲੇ ਧਨ ਨੂੰ ਸਫੈਦ ਕਰਨ ਦੇ ਦੋਸ਼ ਲੱਗਣ ਦੇ ਬਾਅਦ ਭਾਰਤ ਛੱਡਣ ਵਾਲੇ 50 ਸਾਲਾਂ ਦੇ ਮੋਦੀ ਨੇ ਆਪਣਾ ਅਸਤੀਫਾ ਆਰ.ਸੀ.ਏ. ਨੂੰ ਭੇਜਣ ਦੇ ਇਲਾਵਾ ਬੀ.ਸੀ.ਸੀ.ਆਈ. ਸੀ.ਈ.ਓ. ਰਾਹੁਲ ਜੌਹਰੀ ਨੂੰ ਵੀ ਭੇਜਿਆ।
ਮੋਦੀ ਨੇ ਅਸਤੀਫਾ ਦਿੰਦੇ ਹੋਏ ਲਿਖਿਆ, ''ਮੈਨੂੰ ਲਗਦਾ ਹੈ ਕਿ ਸਮਾਂ ਆ ਗਿਆ ਹੈ ਕਿ ਅਗਲੀ ਪੀੜ੍ਹੀ ਨੂੰ ਜ਼ਿੰਮੇਵਾਰੀ ਸੌਂਪੀ ਜਾਵੇ। ਇਸ ਲਈ ਮੈਂ ਅੱਜ ਫਿਲਹਾਲ ਦੇ ਲਈ ਕ੍ਰਿਕਟ ਪ੍ਰਸ਼ਾਸਨ ਨੂੰ ਅਲਵਿਦਾ ਕਹਿਣਾ ਚਾਹਾਂਗਾ।'' ਆਕਰਸ਼ਕ ਅਤੇ ਚਮਕ ਦਮਕ ਭਰੇ ਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਨੂੰ ਸ਼ੁਰੂ ਕਰਨ ਦਾ ਸਿਹਰਾ ਮੋਦੀ ਨੂੰ ਜਾਂਦਾ ਹੈ ਪਰ ਸਾਲ 2010 'ਚ ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਸੀ ਅਤੇ ਉਨ੍ਹਾਂ 'ਤੇ ਬੋਲੀ 'ਚ ਹੇਰਾਫੇਰੀ ਅਤੇ ਕਾਲੇਧਨ ਨੂੰ ਸਫੈਦ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਉਹ ਲੰਡਨ 'ਚ ਭਾਰਤ ਤੋਂ ਕੱਢੇ ਹੋਏ ਵਿਅਕਤੀ ਦੇ ਤੌਰ 'ਤੇ ਜ਼ਿੰਦਗੀ ਬਤੀਤ ਕਰ ਰਹੇ ਹਨ ਜਦਕਿ ਇਨਫੋਰਸਮੈਂਟ ਡਾਇਰੈਕਟੋਰੇਟ ਉਨ੍ਹਾਂ ਦੇ ਖਿਲਾਫ ਵਿੱਤੀ ਕਾਨੂੰਨਾਂ ਦੀ ਉਲੰਘਣਾ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ।
ਮੋਦੀ ਨੇ ਹਾਲਾਂਕਿ ਆਰ.ਸੀ.ਏ. 'ਚ ਆਪਣਾ ਅਹੁਦਾ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਬੀ.ਸੀ.ਸੀ.ਆਈ. ਨੇ ਸੰਘ 'ਤੇ ਪਾਬੰਦੀ ਲਗਾ ਦਿੱਤੀ ਸੀ। ਮੋਦੀ ਨੂੰ ਉਸ ਸਮੇਂ ਝਟਕਾ ਲੱਗਾ ਸੀ ਜਦੋਂ ਆਰ.ਸੀ.ਏ. ਪ੍ਰਧਾਨ ਦੀ ਚੋਣ 'ਚ ਉਨ੍ਹਾਂ ਦੇ 22 ਸਾਲ ਦੇ ਪੁੱਤਰ ਰੂਚਿਰ ਮੋਦੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮੋਦੀ ਨੇ ਇਸ ਵਿਚਾਲੇ ਬੀ.ਸੀ.ਸੀ.ਆਈ. ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਅਸਤੀਫ ਦੇ ਬਾਅਦ ਆਰ.ਸੀ.ਏ. ਨੂੰ ਮਿਲਣ ਵਾਲਾ ਫੰਡ ਜਾਰੀ ਕਰ ਦਿੱਤਾ ਜਾਵੇ। ਆਈ.ਪੀ.ਐੱਲ. ਦੇ ਸਾਬਕਾ ਅਧਿਕਾਰੀ ਨੇ ਹਾਲਾਂਕਿ ਬੀ.ਸੀ.ਸੀ.ਆਈ. 'ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਸ ਨੇ ਆਪਣਾ ਸਾਬਕਾ ਪ੍ਰਧਾਨ ਐੱਨ. ਸ਼੍ਰੀਨਿਵਾਸਨ ਨੂੰ ਰੋਕਣ ਦੇ ਲਈ ਕੁਝ ਨਹੀਂ ਕੀਤਾ ਜਦਕਿ ਉਨ੍ਹਾਂ 'ਤੇ ਸੁਪਰੀਮ ਕੋਰਟ ਨੇ ਪਾਬੰਦੀ ਲਗਾਈ ਸੀ।
ਆਪਣੀਆਂ ਕਮੀਆਂ ਨੂੰ ਦੂਰ ਕਰਕੇ ਕਰਨਾ ਚਾਹੁੰਦਾ ਹਾਂ ਮਜ਼ਬੂਤ ਵਾਪਸੀ: ਨੀਰਜ
NEXT STORY