ਲੰਡਨ : ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਮੰਗਲਵਾਰ ਨੂੰ ਵਰਲਡ ਕੱਪ ਮੁਕਾਬਲੇ ਤੋਂ ਪਹਿਲਾਂ ਆਸਟਰੇਲੀਆਈ ਟੀਮ ਦੇ ਕੋਚ ਜਸਟਿਨ ਲੈਂਗਰ ਨੇ ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਦੀ ਸ਼ਲਾਘਾ ਕਰਦਿਆਂ ਉਸ ਨੂੰ ਕ੍ਰਿਕਟ ਦਾ ਨਵਾਂ ਮਹਿੰਦਰ ਸਿੰਘ ਧੋਨੀ ਕਰਾਰ ਦਿੱਤਾ ਹੈ।

ਲੈਂਗਰ ਨੇ ਕਿਹਾ, ''ਬਟਲਰ ਅਨਛੂਹਿਆ ਖਿਡਾਰੀ ਹੈ। ਮੈਨੂੰ ਉਸਦੀ ਬੱਲੇਬਾਜ਼ੀ ਦੇਖਣਾ ਕਾਫੀ ਪਸੰਦ ਹੈ। ਇਹ ਵਰਲਡ ਕ੍ਰਿਕਟ ਦੇ ਨਵੇਂ ਧੋਨੀ ਹਨ। ਮੈਂ ਚਾਹੁੰਦਾ ਹਾਂ ਕਿ ਉਹ ਆਸਟਰੇਲੀਆ ਖਿਲਾਫ ਸਿਫਰ 'ਤੇ ਆਊਟ ਹੋ ਜਾਵੇ ਪਰ ਬਟਲਰ ਬਿਹਤਰੀਨ ਖਿਡਾਰੀ ਹੈ ਅਤੇ ਉਹ ਚੰਗੇ ਫਿਨਿਸ਼ਰ ਹਨ। ਇੰਗਲੈਂਡ ਦਾ ਬੱਲੇਬਾਜ਼ੀ ਬੇਹੱਦ ਮਜ਼ਬੂਤ ਹੈ ਤੇ ਸਾਨੂੰ ਉਸਦੇ ਖਿਲਾਫ ਸਾਵਧਾਨੀ ਨਾਲ ਖੇਡਣ ਦੀ ਜ਼ਰੂਰਤ ਹੈ। ਮੈਂ ਇੰਗਲੈਂਡ ਖਿਲਾਫ ਮੁਕਾਬਲੇ ਦੀ ਉਡੀਕ ਕਰ ਰਿਹਾ ਹਾਂ।'' ਆਸਟਰੇਲੀਆ ਅੰਕ ਸੂਚੀ ਵਿਚ 6 ਵਿਚੋਂ 5 ਮੈਚ ਜਿੱਤ ਕੇ ਦੂਜੇ ਨੰਬਰ 'ਤੇ ਬਰਕਰਾਰ ਹੈ। ਆਸਟਰੇਲੀਆ ਨੂੰ ਇਸ ਵਰਲਡ ਕੱਪ ਵਿਚ ਇਕਲੌਤੀ ਹਾਰ ਭਾਰਤ ਖਿਲਾਫ ਮਿਲੀ ਹੈ।

ਭਾਰਤ ਖਿਲਾਫ ਹਾਰ ਤੋਂ ਦੁਖੀ ਸਨ ਖਿਡਾਰੀ ਪਰ ਹੁਣ ਜੋਸ਼ ਨਾਲ ਭਰੇ : ਆਰਥਰ
NEXT STORY