ਸਪੋਰਟਸ ਡੈਸਕ— ਮੁੱਖ ਕੋਚ ਮਿਕੀ ਆਰਥਰ ਨੇ ਦੱਖਣੀ ਅਫਰੀਕਾ ਖਿਲਾਫ ਪਾਕਿਸਤਾਨ ਦੀ 49 ਦੌੜਾਂ ਦੀ ਜਿੱਤ ਦੇ ਬਾਅਦ ਕਿਹਾ ਕਿ ਭਾਰਤ ਖਿਲਾਫ ਹਾਰ ਦੇ ਬਾਅਦ ਆਲੋਚਨਾ ਨਾਲ ਟੀਮ ਦੁਖੀ ਸੀ ਪਰ ਹੁਣ ਟੀਮ ਜੋਸ਼ ਨਾਲ ਭਰੀ ਹੈ। ਐਤਵਾਰ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਅਹਿਮ ਮੁਕਾਬਲੇ 'ਚ ਪਾਕਿਸਤਾਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਸ਼ਵ ਕੱਪ 'ਚ ਆਪਣਾ ਦੂਜਾ ਮੈਚ ਖੇਡ ਰਹੇ ਹਾਰਿਸ ਸੁਹੇਲ ਨੇ 59 ਗੇਂਦਾਂ 'ਚ 89 ਦੌੜਾਂ ਬਣਾਈਆਂ ਜਿਸ ਨਾਲ ਟੀਮ 50 ਓਵਰ 'ਚ 7 ਵਿਕਟ 'ਤੇ 308 ਦੌੜਾਂ ਬਣਾਉਣ 'ਚ ਸਫਲ ਰਹੀ।

ਮੁਹੰਮਦ ਆਮਿਰ (49 ਦੌੜਾਂ 'ਤੇ 2 ਵਿਕਟ), ਵਹਾਬ ਰੀਆਜ਼ (46 ਦੌੜਾਂ 'ਤੇ ਤਿੰਨ ਵਿਕਟ) ਅਤੇ ਸ਼ਾਦਾਬ ਖਾਨ (50 ਦੌੜਾਂ 'ਤੇ ਤਿੰਨ ਵਿਕਟ) ਨੇ ਇਸ ਤੋਂ ਬਾਅਦ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੱਖਣੀ ਅਫਰੀਕਾ ਨੂੰ 9 ਵਿਕਟਾਂ 'ਤੇ 259 ਦੌੜਾਂ 'ਤੇ ਰੋਕ ਕੇ ਪਾਕਿਸਤਾਨ ਨੂੰ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਜਿਊਂਦਿਆਂ ਰਖਿਆ। ਕੋਚ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਪਿਛਲੇ ਹਫਤੇ ਖਿਡਾਰੀ ਥੱਕ ਗਏ ਸਨ (ਭਾਰਤ ਖਿਲਾਫ ਮੈਚ ਦੇ ਬਾਅਦ)। ਖਿਡਾਰੀ ਮੀਡੀਆ, ਲੋਕਾਂ, ਸੋਸ਼ਲ ਮੀਡੀਆ ਦੀ ਪ੍ਰਤੀਕਿਰਿਆ ਤੋਂ ਦੁਖੀ ਸਨ ਅਤੇ ਉਮੀਦ ਕਰਦੇ ਹਨ ਕਿ ਅੱਜ ਸਾਨੂੰ ਉਨ੍ਹਾਂ ਤੋਂ ਉਚਿਤ ਪ੍ਰਤੀਕਿਰਿਆ ਮਿਲੇਗੀ। ਅਸੀਂ ਕੁਝ ਦੇਰ ਲਈ ਕੁਝ ਲੋਕਾਂ ਦਾ ਮੂੰਹ ਬੰਦ ਕਰ ਦਿੱਤਾ ਹੈ।'' ਪਾਕਿਸਤਾਨ ਜੇਕਰ ਆਪਣੇ ਬਾਕੀ ਬਚੇ ਤਿੰਨੇ ਮੈਚਾਂ ਨੂੰ ਜਿੱਤ ਲੈਂਦਾ ਹੈ ਅਤੇ ਬਾਕੀ ਟੀਮਾਂ ਦੇ ਨਤੀਜੇ ਵੀ ਉਨ੍ਹਾਂ ਦੇ ਪੱਖ 'ਚ ਜਾਂਦੇ ਹਨ ਤਾਂ ਟੀਮ ਸੈਮੀਫਾਈਨਲ 'ਚ ਜਗ੍ਹਾ ਬਣਾ ਸਕਦੀ ਹੈ।
ਆਸਟਰੇਲੀਆ ਦੀ ਬਾਰਟੀ ਬਣੀ ਵਰਲਡ ਦੀ ਨੰਬਰ 1 ਮਹਿਲਾ ਖਿਡਾਰੀ
NEXT STORY