ਆਬੂ ਧਾਬੀ- ਵਿੰਡੀਜ਼ ਟੀਮ ਦੇ ਦਿੱਗਜ ਬੱਲੇਬਾਜ਼ ਬ੍ਰਾਇਨ ਲਾਰਾ ਨੇ ਚੇਨਈ ਦੀ ਹਾਰ 'ਤੇ ਧੋਨੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਲਾਰਾ ਨੇ ਧੋਨੀ ਨੂੰ ਲੈ ਕੇ ਕਿਹਾ ਹੈ ਕਿ ਧੋਨੀ ਕੋਲ ਵਧੀਆ ਟੀਮ ਹੈ, ਜਿਸ 'ਚ ਬੱਲੇਬਾਜ਼ੀ 'ਚ ਬਹੁਤ ਲਚੀਲਤਾ ਹੈ ਪਰ ਮੈਨੂੰ ਲੱਗਦਾ ਹੈ ਕਿ ਧੋਨੀ ਨੂੰ ਬਾਕੀ ਖਿਡਾਰੀਆਂ ਦੇ ਉੱਪਰ ਧਿਆਨ ਦੇਣਾ ਚਾਹੀਦਾ।
ਲਾਰਾ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਮੈਚ ਦੇ ਦੌਰਾਨ ਧੋਨੀ ਦੇ ਕੋਲ ਬੱਲੇਬਾਜ਼ੀ ਦੇ ਕਈ ਵਿਕਲਪ ਸੀ। ਉਨ੍ਹਾਂ ਨੂੰ ਆਲਰਾਊਂਡਰ ਡਵੇਨ ਬ੍ਰਾਵੋ ਨੂੰ ਬੱਲੇਬਾਜ਼ੀ ਕਰਨ ਦੇ ਲਈ ਭੇਜਣਾ ਚਾਹੀਦਾ ਸੀ ਕਿਉਂਕਿ ਗੇਂਦਬਾਜ਼ੀ ਨਾਲ ਉਨ੍ਹਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਸੀ ਅਤੇ ਉਹ ਬੱਲੇ ਨਾਲ ਵੀ ਕਮਾਲ ਕਰ ਸਕਦੇ ਸਨ।
ਲਾਰਾ ਨੇ ਧੋਨੀ ਦੀ ਬੱਲੇਬਾਜ਼ੀ ਨੂੰ ਲੈ ਕੇ ਕਿਹਾ ਕਿ ਉਹ ਇਕ ਮਹਾਨ ਫਿਨਿਸ਼ਰ ਹੈ ਇਸ ਬਾਰੇ 'ਚ ਕੋਈ ਸ਼ੱਕ ਨਹੀਂ ਹੈ ਪਰ ਕੁਝ ਚੀਜ਼ਾਂ ਉਸਦੇ ਪੱਖ 'ਚ ਠੀਕ ਨਹੀਂ ਜਾ ਰਹੀਆਂ ਹਨ। ਉਨ੍ਹਾਂ ਨੂੰ ਦੂਜੇ ਖਿਡਾਰੀਆਂ ਨੂੰ ਭੇਜਣਾ ਚਾਹੀਦਾ ਸੀ, ਜਿਵੇਂ ਜਡੇਜਾ ਨੂੰ ਪਰ ਜਦੋ ਉਹ ਬੱਲੇਬਾਜ਼ੀ ਦੇ ਲਈ ਆਏ ਤਾਂ ਮੈਚ ਜਿੱਤਣ ਦੀ ਸੰਭਾਵਨਾ ਬਹੁਤ ਘੱਟ ਸੀ। ਮੈਨੂੰ ਪੂਰਾ ਯਕੀਨ ਹੈ ਕਿ ਧੋਨੀ ਵਾਪਸੀ ਜ਼ਰੂਰ ਕਰੇਗਾ।
IPL 2020 SRH vs KXIP : ਹੈਦਰਾਬਾਦ ਨੇ ਪੰਜਾਬ ਨੂੰ 69 ਦੌੜਾਂ ਨਾਲ ਹਰਾਇਆ
NEXT STORY