ਕੋਲੰਬੋ- ਦਿੱਗਜ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੂੰ ਆਗਾਮੀ ਆਸਟਰੇਲੀਆ ਦੌਰੇ ਦੇ ਲਈ ਸ਼੍ਰੀਲੰਕਾ ਦੀ ਸੀਨੀਅਰ ਪੁਰਸ਼ ਰਾਸ਼ਟਰੀ ਟੀਮ ਦਾ ਮਾਹਿਰ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਦੇਸ਼ ਦੇ ਕ੍ਰਿਕਟ ਬੋਰਡ ਨੇ ਬੁੱਧਵਾਰ ਨੂੰ ਇਸਦਾ ਐਲਾਨ ਕੀਤਾ ਗਿਆ। ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਦੀ ਇਕ ਰਿਲੀਜ਼ ਦੇ ਅਨੁਸਾਰ ਮਾਲਿੰਗਾ ਨੂੰ ਥੋੜ੍ਹੇ ਸਮੇਂ ਲਈ ਮਾਹਿਰ ਕੋਚ ਵਜੋਂ ਨਿਯੁਕਤ ਕੀਤਾ ਗਿਆ ਹੈ ਤੇ ਉਹ ਸ਼੍ਰੀਲੰਕਾਈ ਗੇਂਦਬਾਜ਼ਾਂ ਦੀ ਮਦਦ ਕਰਨ ਤੋਂ ਇਲਾਵਾ ਰਣਨੀਤਿਕ ਯੋਜਨਾਵਾਂ ਤਿਆਰ ਕਰਨ ਵਿਚ ਵੀ ਸਹਿਯੋਗ ਕਰਨਗੇ।
ਇਹ ਖ਼ਬਰ ਪੜ੍ਹੋ- BPL : ਆਂਦ੍ਰੇ ਫਲੇਚਰ ਦੀ ਧੌਣ 'ਤੇ ਲੱਗਿਆ ਬਾਊਂਸਰ
ਇਸ ਵਿਚ ਕਿਹਾ ਗਿਆ ਹੈ ਕਿ ਐੱਸ. ਐੱਲ. ਸੀ. ਨੂੰ ਵਿਸ਼ਵਾਸ ਹੈ ਕਿ ਮਾਲਿੰਗਾ ਦਾ ਵਿਆਪਕ ਅਨੁਭਵ ਵਿਸ਼ੇਸ਼ ਰੂਪ ਨਾਲ ਟੀ-20 ਸਵਰੂਪ ਵਿਚ ਟੀਮ ਨੂੰ ਇਸ ਸੀਰੀਜ਼ ਵਿਚ ਕਾਫੀ ਮਦਦ ਕਰੇਗੀ। ਸ਼੍ਰੀਲੰਕਾ ਨੂੰ 11 ਫਰਵਰੀ ਤੋਂ ਆਸਟਰੇਲੀਆ ਵਿਚ ਪੰਜ ਟੀ-20 ਅੰਤਰਰਾਸ਼ਟਰੀ ਮੈਚ ਖੇਡਣੇ ਹਨ। ਇਸ ਵਿਚ ਰੂਮੇਸ਼ ਰਤਨਾਇਕੇ ਨੂੰ ਆਸਟਰੇਲੀਆਈ ਦੌਰੇ ਦੇ ਲਈ ਸ਼੍ਰੀਲੰਕਾਈ ਟੀਮ ਦਾ ਅੰਤਰਿਮ ਕੋਚ ਨਿਯੁਕਤ ਕੀਤਾ ਗਿਆ ਹੈ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਦੇ ਲਈ AUS ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੇਦਵੇਦੇਵ ਸੰਘਰਸ਼ਪੂਰਨ ਜਿੱਤ ਨਾਲ ਆਸਟਰੇਲੀਆਈ ਓਪਨ ਦੇ ਸੈਮੀਫਾਈਨਲ 'ਚ
NEXT STORY