ਨਵੀਂ ਦਿੱਲੀ– ਸਾਬਕਾ ਭਾਰਤੀ ਬੱਲੇਬਾਜ਼ ਵੀ. ਵੀ. ਐੱਸ. ਲਕਸ਼ਮਣ ਦਾ ਮੰਨਣਾ ਹੈ ਕਿ ਆਸਟਰੇਲੀਆਈ ਵਿਕਟਾਂ ਰੋਹਿਤ ਸ਼ਰਮਾ ਦੀ ਬੱਲੇਬਾਜ਼ੀ ਸ਼ੈਲੀ ਲਈ ਅਨੁਕੂਲ ਹਨ ਤੇ ਭਾਰਤੀ ਉਪ ਕਪਤਾਨ ਨਵੀਂ ਗੇਂਦ ਦਾ ਚੰਗੀ ਤਰ੍ਹਾਂ ਨਾਲ ਸਾਹਮਣਾ ਕਰਨ ਤੋਂ ਬਾਅਦ ਸਿਡਨੀ ਟੈਸਟ ਵਿਚ ਵੱਡਾ ਸੈਂਕੜਾ ਬਣਾ ਸਕਦਾ ਹੈ। ਆਈ. ਪੀ. ਐੱਲ. ਦੌਰਾਨ ਸੱਟ ਲੱਗਣ ਕਾਰਣ ਰੋਹਿਤ ਆਸਟਰੇਲੀਆ ਦੌਰੇ ਵਿਚ ਸੀਮਤ ਓਵਰਾਂ ਦੀ ਲੜੀ ਤੇ ਪਹਿਲੇ ਦੋ ਟੈਸਟ ਮੈਚਾਂ ਵਿਚ ਨਹੀਂ ਖੇਡ ਸਕਿਆ ਸੀ। ਟੈਸਟ ਲੜੀ ਅਜੇ 1-1 ਨਾਲ ਬਰਾਬਰ ਹੈ।
ਲਕਸ਼ਮਣ ਦਾ ਮੰਨਣਾ ਹੈ ਕਿ ਰੋਹਿਤ ਨੂੰ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਸਿਡਨੀ ਟੈਸਟ ਵਿਚ ਖਰਾਬ ਫਾਰਮ ਵਿਚ ਚੱਲ ਰਹੇ ਸਲਾਮੀ ਬੱਲੇਬਾਜ਼ ਮੰਯਕ ਅਗਰਵਾਲ ਦੀ ਜਗ੍ਹਾ ਟੀਮ ਵਿਚ ਰੱਖਣਾ ਚਾਹੀਦਾ ਹੈ। ਅਗਰਵਾਲ ਨੇ ਅਜੇ ਤਕ 17,09,00 ਤੇ 05 ਦੌੜਾਂ ਦੀਆਂ ਪਾਰੀਆਂ ਖੇਡੀਆਂ ਹਨ।
ਲਕਸ਼ਮਣ ਨੇ ਕਿਹਾ,‘‘ਭਾਰਤੀ ਕ੍ਰਿਕਟ ਟੀਮ ਰੋਹਿਤ ਸ਼ਰਮਾ ਦੀ ਵਾਪਸੀ ਤੋਂ ਬੇਹੱਦ ਖੁਸ਼ ਹੋਵੇਗੀ, ਵਿਸ਼ੇਸ਼ ਤੌਰ ’ਤੇ ਤਦ ਜਦੋਂ ਵਿਰਾਟ ਕੋਹਲੀ ਟੀਮ ਦੇ ਨਾਲ ਨਹੀਂ ਹੈ। ਤੁਸੀਂ ਟੀਮ ਵਿਚ ਵਧੇਰੇ ਤਜਰਬਾ ਚਾਹੁੰਦੇ ਹੋ ਕਿਉਂਕਿ ਹੁਣ ਸਿਡਨੀ ਵਿਚ 2-1 ਨਾਲ ਬੜ੍ਹਤ ਬਣਾਉਣ ਤੇ ਫਿਰ 3-1 ਨਾਲ ਲੜੀ ਜਿੱਤਣ ਦਾ ਚੰਗਾ ਮੌਕਾ ਹੈ।’’
ਉਸ ਨੇ ਕਿਹਾ,‘‘ਰੋਹਿਤ ਸ਼ਰਮਾ ਆਪਣੀ ਕਲਾ ਦਿਖਾਉਣਾ ਚਾਹੇਗਾ ਕਿਉਂਕਿ ਮੇਰਾ ਮੰਨਣਾ ਹੈ ਕਿ ਜੇਕਰ ਉਹ ਕ੍ਰੀਜ਼ ’ਤੇ ਇਕ ਵਾਰ ਪੈਰ ਜਮਾ ਲੈਂਦਾ ਹੈ ਤਾਂ ਨਵੀਂ ਗੇਂਦ ਦਾ ਚੰਗੀ ਤਰ੍ਹਾਂ ਨਾਲ ਸਾਹਮਣਾ ਕਰ ਲੈਂਦਾ ਹੈ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਉਹ ਵੱਡਾ ਸੈਂਕੜਾ ਲਾਏਗਾ।’’ ਰੋਹਿਤ ਨੇ 2013 ਵਿਚ ਟੈਸਟ ਕ੍ਰਿਕਟ ਵਿਚ ਡੈਬਿਊ ਕੀਤਾ ਸੀ ਪਰ ਅਜੇ ਤਕ ਸਿਰਫ 32 ਟੈਸਟ ਮੈਚ ਹੀ ਖੇਡੇ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਲੈਂਗਰ ਨੂੰ ਵਾਰਨਰ ਦੀ ਵਾਪਸੀ ਦਾ ਭਰੋਸਾ
NEXT STORY