ਕੋਲਕਾਤਾ- ਸਾਬਕਾ ਭਾਰਤੀ ਬੱਲੇਬਾਜ਼ ਵੀ. ਵੀ. ਐੱਸ. ਲਕਸ਼ਮਣ ਨੇ ਕਪਿਲ ਦੇਵ ਵਰਗਾ ਇਕ-ਅੱਧਾ ਆਲਰਾਊਂਡਰ ਨਾ ਤਿਆਰ ਕਰ ਸਕਣ ਲਈ ਦੇਸ਼ ਦੇ ਖਿਡਾਰੀਆਂ ’ਤੇ ਵਧੇਰੇ ਕੰਮ ਦੇ ਬੋਝ ਨੂੰ ਜ਼ਿੰਮੇਵਾਰ ਠਹਿਰਾਇਆ। ਹਾਰਦਿਕ ਪੰਡਯਾ ਵਰਗੇ ਖਿਡਾਰੀਆਂ ਦੀ ਤੁਲਨਾ ਦੇਸ਼ ਦੇ ਪਹਿਲੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨਾਲ ਕੀਤੀ ਜਾਂਦੀ ਰਹੀ ਹੈ। ਲਕਸ਼ਮਣ ਨੇ ਕਿਹਾ,‘‘ਇਕ ਆਲਰਾਊਂਡਰ ਦੀ ਭੂਮਿਕਾ ਨਿਭਾਉਣਾ ਬੇਹੱਦ ਮੁਸ਼ਕਿਲ ਹੁੰਦੀ ਹੈ।
ਕਪਿਲ ਭਾਅਜੀ ਅਜਿਹੇ ਸਨ ਜਿਹੜੇ ਵਿਕਟਾਂ ਲੈ ਸਕਦੇ ਸਨ ਤੇ ਦੌੜਾਂ ਵੀ ਬਣਾ ਸਕਦੇ ਸਨ। ਉਹ ਭਾਰਤ ਦੇ ਅਸਲ ਵਿਚ ਮੈਚ ਜੇਤੂ ਸਨ ਪਰ ਮੌਜੂਦਾ ਸਮੇਂ ਵਿਚ ਵਧੇਰੇ ਕੰਮ ਦਾ ਭਾਰ ਹੋਣ ਦੇ ਕਾਰਨ ਇਕ-ਅੱਧਾ ਆਲਰਾਊਂਡਰ ਤਿਆਰ ਕਰਨਾ ਬੇਹੱਦ ਮੁਸ਼ਕਿਲ ਹੈ।’’ ਲਕਸ਼ਮਣ ਨੇ ਹਾਰਦਿਕ ਦਾ ਨਾਂ ਲਏ ਬਿਨਾਂ ਕਿਹਾ, ‘‘ਕੁਝ ਖਿਡਾਰੀ ਥੋੜ੍ਹੀ ਝਲਕ ਦਿਖਾਉਂਦੇ ਹਨ ਕਿਉਂਕਿ ਉਹ ਦੋਵੇਂ ਕਲਾ (ਗੇਂਦਬਾਜ਼ੀ ਤੇ ਬੱਲੇਬਾਜ਼ੀ) ’ਤੇ ਕਾਫੀ ਧਿਆਨ ਦਿੰਦੇ ਹਨ ਪਰ ਆਖਿਰ ਵਿਚ ਜ਼ਿਆਦਾ ਕੰਮ ਦੇ ਬੋਝ ਤੇ ਭਾਰਤੀ ਟੀਮ ਦੇ ਤਿੰਨੇ ਸਵਰੂਪਾਂ ਵਿਚ ਬਿਜੀ ਰਹਿਣ ਕਾਰਨ ਇਸ ਕਲਾ ਨੂੰ ਬਣਾਈ ਰੱਖਣਾ ਬਹੁਤ ਮੁਸ਼ਕਿਲ ਹੁੰਦਾ ਹੈ।’’
ਇਹ ਖ਼ਬਰ ਪੜ੍ਹੋ- ਬੇਂਜੇਮਾ ਦੇ ਦੋ ਗੋਲਾਂ ਨਾਲ ਰੀਅਲ ਮੈਡ੍ਰਿਡ ਦੀ ਵੱਡੀ ਜਿੱਤ
ਲਕਸ਼ਮਣ ਨੇ ਕਿਹਾ ਕਿ ਉਹ ਖਿਡਾਰੀ ਜਿਸਦੇ ਕੋਲ ਆਲਰਾਊਂਡਰ ਬਣਨ ਦੀ ਯੋਗਤਾ ਹੈ, ਬਦਕਿਸਮਤੀ ਨਾਲ ਜ਼ਖਮੀ ਹੋ ਜਾਂਦਾ ਹੈ ਤੇ ਉਸ ਨੂੰ ਸਿਰਫ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਕਰਨ ਨੂੰ ਲੈ ਕੇ ਫੈਸਲਾ ਹੁੰਦਾ ਹੈ। ਪਿੱਠ ਦੇ ਆਪਰੇਸ਼ਨ ਕਾਰਨ ਲੰਬੇ ਆਰਾਮ ਤੋਂ ਬਾਅਦ ਵਾਪਸੀ ਕਰਨ ਵਾਲੇ ਹਾਰਦਿਕ ਨੇ ਯੂ.ਏ.ਈ. 'ਚ ਖੇਡੇ ਗਏ ਪਿਛਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਮੁੰਬਈ ਇੰਡੀਅਨਜ਼ ਦੇ ਲਈ ਗੇਂਦਬਾਜ਼ੀ ਨਹੀਂ ਕੀਤੀ ਸੀ। ਆਸਟਰੇਲੀਆ ਦੇ ਵਿਰੁੱਧ ਵਨਡੇ ਸੀਰੀਜ਼ 'ਚ ਹਾਰਦਿਕ ਨੇ ਕੇਵਲ ਪੰਜ ਓਵਰ ਕੀਤੇ ਪਰ ਉਹ ਟੈਸਟ ਸੀਰੀਜ਼ 'ਚ ਨਹੀਂ ਖੇਡੇ ਸਨ। ਉਹ ਇੰਗਲੈਂਡ ਵਿਰੁੱਧ ਵੀ ਚਾਰ ਟੈਸਟ ਮੈਚਾਂ ਦੀ ਸੀਰੀਜ਼ 'ਚ ਨਹੀਂ ਖੇਡੇ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬੇਂਜੇਮਾ ਦੇ ਦੋ ਗੋਲਾਂ ਨਾਲ ਰੀਅਲ ਮੈਡ੍ਰਿਡ ਦੀ ਵੱਡੀ ਜਿੱਤ
NEXT STORY