ਨਾਰਵੇ (ਨਿਕਲੇਸ਼ ਜੈਨ)– ਮੈਗਨਸ ਕਾਰਲਸਨ ਲੀਗ ਦੇ ਆਖਰੀ ਗੇੜ ਦੇ ਟੂਰਨਾਮੈਂਟ ਲੀਜੈਂਡਸ ਆਫ ਚੈੱਸ ਵਿਚ ਹੁਣ ਫਾਈਨਲ ਵਿਚ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਤੇ ਰੂਸ ਦੇ ਇਯਾਨ ਨੈਪੋਮਨਿਆਚੀ ਦਾ ਖੇਡਣਾ ਤੈਅ ਹੋ ਗਿਆ ਹੈ। ਕਾਰਲਸਨ ਤਾਂ ਇਕ ਦਿਨ ਪਹਿਲਾਂ ਹੀ ਰੂਸ ਦੇ ਪੀਟਰ ਸਿਵਡਲਰ ਨੂੰ ਹਰਾ ਕੇ ਫਾਈਨਲ ਵਿਚ ਪਹੁੰਚ ਗਿਆ ਸੀ ਤੇ ਹੁਣ ਰੂਸ ਦੇ ਇਯਾਨ ਨੈਪੋਮਨਿਆਚੀ ਨੇ ਨੀਦਰਲੈਂਡ ਦੇ ਅਨੀਸ਼ ਗਿਰੀ ਨੂੰ ਤੀਜੇ ਤੇ ਆਖਰੀ ਸੈਮੀਫਾਈਨਲ ਵਿਚ ਬੇਹੱਦ ਹੀ ਰੋਮਾਂਚਕ ਅੰਦਾਜ਼ ਵਿਚ 3.5-2.5 ਨਾਲ ਹਰਾਉਂਦੇ ਹੋਏ ਫਾਈਨਲ ਮੇਨ ਵਿਚ ਜਗ੍ਹਾ ਬਣਾ ਲਈ ਹੈ। ਦੋਵਾਂ ਵਿਚਾਲੇ ਕੁਲ 6 ਮੁਕਾਬਲੇ ਹੋਏ, ਜਿਨ੍ਹਾਂ ਵਿਚੋਂ ਪਹਿਲੇ 5 ਡਰਾਅ ਰਹਿਣ ਨਾਲ ਰੋਮਾਂਚ ਚੋਟੀ 'ਤੇ ਪਹੁੰਚ ਗਿਆ ਸੀ ਪਰ ਆਖਰੀ ਮੁਕਾਬਲੇ ਵਿਚ ਨੈਪੋਮਨਿਆਚੀ ਨੇ ਜਿੱਤ ਦਰਜ ਕਰਦੇ ਹੋਏ ਬੈਸਟ ਆਫ ਥ੍ਰੀ ਡੇ ਦੇ ਫਾਈਨਲ ਵਿਚ 2-1 ਨਾਲ ਜਿੱਤ ਹਾਸਲ ਕਰ ਲਈ। ਹੁਣ ਕਾਰਲਸਨ ਤੇ ਇਯਾਨ ਨੈਪੋਮਨਿਆਚੀ ਵਿਚਾਲੇ ਬੈਸਟ ਆਫ ਥ੍ਰੀ ਡੇਅ ਦਾ ਫਾਈਨਲ ਹੋਵੇਗਾ।
ਟੀ-20 ਲੀਗਾਂ 'ਚ ਖਿਡਾਰੀਆਂ ਨੂੰ ਆ ਰਹੀਆਂ ਨੇ ਭੁਗਤਾਨ ਸਬੰਧੀ ਸਮੱਸਿਆਵਾਂ: ਫਿਕਾ ਰਿਪੋਰਟ
NEXT STORY