ਸਪੋਰਸਟ ਡੈਸਕ— ਸਾਲ 2015 ਦੇ ਵਿਸ਼ਵ ਕੱਪ ਤੋਂ ਬਾਅਦ ਤੋਂ ਲੈ ਕੇ 2019 ਦੇ ਵਿਸ਼ਵ ਕੱਪ ਤਕ ਟੀਮ ਇੰਡੀਆ ਦੀ ਚੌਥੇ ਨੰਬਰ ਦੀ ਬੁਝਾਰਤ ਅਜਿਹੀ ਉਲਝੀ ਕਿ ਹੁਣ ਤੱਕ ਸੁਲਝ ਨਹੀਂ ਸਕੀ ਹੈ। ਇੰਗਲੈਂਡ 'ਚ ਆਯੋਜਿਤ ਵਿਸ਼ਵ ਕੱਪ ਤੋਂ ਪਹਿਲਾਂ ਬੱਲੇਬਾਜ਼ੀ ਕ੍ਰਮ 'ਚ ਚੌਥੇ ਨੰਬਰ ਨੂੰ ਲੈ ਕੇ ਲਗਾਤਾਰ ਚਿੰਤਾ ਪ੍ਰਗਟਾਈ ਜਾ ਰਹੀ ਸੀ ਤੇ ਇਹ ਚਿੰਤਾ ਭਾਰਤ ਦੇ ਵਿਸ਼ਵ ਕੱਪ 'ਚੋਂ ਬਾਹਰ ਹੋਣ ਤੋਂ ਬਾਅਦ ਸਹੀ ਸਾਬਤ ਹੋ ਗਈ। ਭਾਰਤ ਨੇ ਇਸ ਵਿਸ਼ਵ ਕੱਪ 'ਚ ਚੌਥੇ ਨੰਬਰ 'ਤੇ ਚਾਰ ਬੱਲੇਬਾਜ਼ਾਂ ਨੂੰ ਅਜਮਾਇਆ ਜਿਨ੍ਹਾਂ ਨੂੰ ਟੀਮ ਰਣਨੀਤੀ ਦੇ ਲਿਹਾਜ ਨਾਲ ਸਹੀ ਨਹੀਂ ਕਿਹਾ ਜਾ ਸਕਦਾ।
ਭਾਰਤ ਨੇ ਦੱਖਣੀ ਅਫਰੀਕਾ ਵਿਰੁੱਧ ਮੈਚ 'ਚ ਚੌਥੇ ਨੰਬਰ 'ਤੇ ਲੋਕੇਸ਼ ਰਾਹੁਲ ਨੂੰ ਉਤਾਰਿਆ। ਆਸਟਰੇਲੀਆ ਵਿਰੁੱਧ ਮੁਕਾਬਲੇ ਵਿਚ ਹਾਰਦਿਕ ਪੰਡਯਾ ਉਤਾਰਿਆ। ਆਸਟਰੇਲੀਆ ਵਿਰੁੱਧ ਮੈਚ 'ਚ ਸੱਟ ਲੱਗਣ ਤੋਂ ਬਾਅਦ ਓਪਨਰ ਸ਼ਿਖਰ ਧਵਨ ਟੂਰਨਾਮੈਂਟ 'ਚੋਂ ਬਾਹਰ ਹੋ ਗਿਆ ਤੇ ਲੋਕੇਸ਼ ਰਾਹੁਲ ਨੂੰ ਚੌਥੇ ਨੰਬਰ ਤੋਂ ਓਪਨਿੰਗ 'ਚ ਜਾਣਾ ਪਿਆ। ਪਾਕਿਸਤਾਨ ਵਿਰੁੱਧ ਮੈਚ 'ਚ ਪੰਡਯਾ ਚੌਥੇ ਨੰਬਰ 'ਤੇ ਉਤਰਿਆ ਜਦ ਕਿ ਅਫਗਾਨਿਸਤਾਨ ਤੇ ਵੈਸਟਇੰਡੀਜ਼ ਵਿਰੁੱਧ ਵਿਜੇ ਸ਼ੰਕਰ ਨੂੰ ਚੌਥੇ ਨੰਬਰ 'ਤੇ ਉਤਾਰਿਆ ਗਿਆ। ਸ਼ੰਕਰ ਦੇ ਟੂਰਨਾਮੈਂਟ 'ਚੋਂ ਬਾਹਰ ਹੋਣ ਤੋਂ ਬਾਅਦ ਰਿਸ਼ਭ ਪੰਤ ਨੂੰ ਟੀਮ 'ਚ ਸ਼ਾਮਿਲ ਕੀਤਾ ਗਿਆ ਸੀ ਤੇ ਇੰਗਲੈਂਡ, ਬੰਗਲਾਦੇਸ਼, ਸ਼੍ਰੀਲੰਕਾ ਤੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਵਿਰੁੱਧ ਪੰਤ ਚੌਥੇ ਨੰਬਰ 'ਤੇ ਉਤਰਿਆ ਸੀ।
ਟੀਮ ਮੈਨੇਜਮੈਂਟ ਨੇ ਬੱਲੇਬਾਜ਼ੀ ਦੇ ਇਸ ਸਭ ਤੋਂ ਮਹੱਤਵਪੂਰਨ ਕ੍ਰਮ 'ਤੇ ਕਿਸੇ ਵੀ ਬੱਲੇਬਾਜ਼ ਨੂੰ ਸਥਾਈ ਮੌਕਾ ਨਹੀਂ ਦਿੱਤਾ ਤੇ ਵਾਰ-ਵਾਰ ਇਸ ਕ੍ਰਮ 'ਤੇ ਨਵੇਂ ਬੱਲੇਬਾਜ਼ਾਂ ਨੂੰ ਅਜਮਾਇਆ ਜਾਂਦਾ ਰਿਹਾ। ਸੈਮੀਫਾਈਨਲ ਵਿਚ ਹਾਰ ਜਾਣ ਤੋਂ ਬਾਅਦ ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਤਜਰਬੇਕਾਰ ਮਹਿੰਦਰ ਸਿੰਘ ਧੋਨੀ ਨੂੰ ਚੌਥੇ ਨੰਬਰ 'ਤੇ ਉਤਾਰਿਆ ਜਾਣਾ ਚਾਹੀਦਾ ਸੀ।
ਇਸ ਸਾਲ ਦੇ ਸ਼ੁਰੂ 'ਚ ਨਿਊਜ਼ੀਲੈਂਡ ਦੌਰੇ ਵਿਚ ਅੰਬਾਤੀ ਰਾਇਡੂ ਦੇ ਚੌਥੇ ਨੰਬਰ 'ਤੇ ਸ਼ਾਦਨਾਰ ਪ੍ਰਦਰਸ਼ਨ ਤੋਂ ਬਾਅਦ ਖੁਦ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਸੀ ਕਿ ਟੀਮ ਦੀ ਚੌਥੇ ਨੰਬਰ ਦੀ ਸਮੱਸਿਆ ਸੁਲਝਾ ਗਈ ਹੈ ਤੇ ਰਾਇਡੂ ਦਾ ਇਸ ਕ੍ਰਮ 'ਤੇ ਦਾਅਵਾ ਪੱਕਾ ਮੰਨਿਆ ਜਾਣ ਲੱਗਾ ਪਰ ਰਾਇਡੂ ਨੂੰ ਵਿਸ਼ਵ ਕੱਪ ਵਿਟ ਟੀਮ ਵਿਚ ਜਗ੍ਹਾ ਨਹੀਂ ਮਿਲੀ ਤੇ ਸ਼ੰਕਰ ਦੇ ਜ਼ਖ਼ਮੀ ਹੋਣ ਤੋਂ ਬਾਅਦ ਮਯੰਕ ਅਗਰਵਾਲ ਨੂੰ ਵਿਸ਼ਵ ਕੱਪ ਟੀਮ ਵਿਚ ਸ਼ਾਲਮ ਕੀਤੇ ਜਾਣ ਤੋਂ ਬਾਅਦ ਰਾਇਡੂ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ।
ਇਸ ਵਿਸ਼ਵ ਕੱਪ ਵਿਚ ਚੌਥੇ ਨੰਬਰ 'ਤੇ ਜਿਹੜੇ ਚਾਰ ਬੱਲੇਬਾਜ਼ ਅਜਮਾਏ ਗਏ, ਉਨ੍ਹਾਂ ਵਿਚੋਂ ਕਿਸੇ ਨੇ ਵੀ ਅਰਧ ਸੈਂਕੜਾ ਨਹੀਂ ਬਣਾਇਆ। ਰਾਹੁਲ ਨੇ ਦੱਖਣੀ ਅਫਰੀਕਾ ਵਿਰੁੱਧ 26, ਪੰਡਯਾ ਨੇ ਆਸਟਰੇਲੀਆ ਵਿਰੁੱਧ 48 ਤੇ ਪਾਕਿਸਤਾਨ ਵਿਰੁੱਧ 26, ਸ਼ੰਕਰ ਨੇ ਅਫਗਾਨਿਸਤਾਨ ਵਿਰੁੱਧ 29 ਤੇ ਵਿੰਡੀਜ਼ ਵਿਰੁੱਧ 14, ਪੰਤ ਨੇ ਇੰਗਲੈਂਡ ਵਿਰੁੱਧ 32, ਬੰਗਲਾਦੇਸ਼ ਵਿਰੁੱਧ 48, ਸ਼੍ਰੀਲੰਕਾ ਵਿਰੁੱਧ 4 ਤੇ ਨਿਊਜ਼ੀਲੈਂਡ ਵਿਰੁੱਧ 32 ਦੌੜਾਂ ਬਣਾਈਆਂ।
ਭਾਰਤ ਨੇ 2015 ਵਿਸ਼ਵ ਕੱਪ ਤੋਂ ਬਾਅਦ ਤੋਂ ਜਿਨ੍ਹਾਂ ਖਿਡਾਰੀਆਂ ਨੂੰ ਚੌਥੇ ਨੰਬਰ 'ਤੇ ਅਜਮਾਇਆ, ਉਨ੍ਹਾਂ 'ਚੋਂ ਸਭ ਤੋਂ ਵੱਧ ਸਫਲ ਰਾਇਡੂ ਹੀ ਰਿਹਾ। ਰਾਇਡੂ ਨੇ ਇਸ ਕ੍ਰਮ 'ਤੇ 14 ਮੈਚਾਂ 'ਚ 464 ਦੌੜਾਂ, ਧੋਨੀ ਨੇ 12 ਮੈਚਾਂ 'ਚ 448 ਦੌੜਾਂ, ਅਜਿੰਕਯ ਰਹਾਨੇ ਨੇ 9 ਮੈਚਾਂ 'ਚ 375 ਦੌੜਾਂ, ਦਿਨੇਸ਼ ਕਾਰਤਿਕ ਨੇ 9 ਮੈਚਾਂ 'ਚ 264 ਦੌੜਾਂ, ਯੁਵਰਾਜ ਸਿੰਘ ਨੇ 8 ਮੈਚਾਂ 'ਚ 354 ਦੌੜਾਂ ਤੇ ਮਨੀਸ਼ ਪਾਂਡੇ ਨੇ 7 ਮੈਚਾਂ 'ਚ 183 ਦੌੜਾਂ ਬਣਾਈਆਂ।
ਇਸ ਦੌਰਾਨ ਚੌਥੇ ਨੰਬਰ 'ਤੇ 3 ਸੈਂਕੜੇ ਤੇ 12 ਅਰਧ ਸੈਂਕੜੇ ਬਣਾਏ। ਇਹ ਕ੍ਰਮ ਪਿਛਲੇ ਕੁਝ ਸਾਲਾਂ ਵਿਚ ਭਾਰਤੀ ਬੱਲੇਬਾਜ਼ੀ ਦੀ ਸਭ ਤੋਂ ਕਮਜ਼ੋਰ ਕੜੀ ਬਣਿਆ ਰਿਹਾ ਤੇ ਵਿਸ਼ਵ ਕੱਪ ਵਿਚ ਤਾਂ ਇਸ ਦੀ ਪੋਲ ਹੀ ਖੁੱਲ ਗਈ। ਭਾਰਤੀ ਟੀਮ ਮੈਨੇਜਮੈਂਟ ਨੇ ਤਾਂ ਜੇਕਰ ਕਿਸੇ ਇਕ ਕਿਡਾਰੀ 'ਤੇ ਭਰੋਸਾ ਜਤਾਇਆ ਹੁੰਦਾ ਤਾਂ ਬੱਲੇਬਾਜ਼ੀ ਵਿਚ ਸਥਿਰਤਾ ਆ ਸਕਦੀ ਸੀ ਪਰ ਟਾਪ-3 ਦੇ ਭਰੋਸੇ ਭਰਾਤੀ ਬੱਲੇਬਾਜ਼ੀ ਚੌਥੇ ਨੰਬਰ ਨੂੰ ਲੈ ਕੇ ਗੰਭੀਰ ਨਹੀਂ ਹੋ ਸਕੀ ਤੇ ਪਿਛਲੇ ਚਾਰ ਸਾਲਾਂ 'ਚ ਇਸ ਕ੍ਰਮ ਦੀ ਬੁਝਾਰਤ ਸੁਲਝ ਹੀ ਨਹੀਂ ਸਕੀ।
ਲਤਾ ਮੰਗੇਸ਼ਕਰ ਨੇ ਧੋਨੀ ਨੂੰ ਕ੍ਰਿਕਟ ਨੂੰ ਅਲਵਿਦਾ ਨਾ ਕਹਿਣ ਦੀ ਕੀਤੀ ਅਪੀਲ
NEXT STORY