ਮੁੰਬਈ— ਵਿਸ਼ਵ ਕੱਪ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਹੱਥੋਂ ਮਿਲੀ ਹਾਰ ਤੋਂ ਬਾਅਦ ਭਾਵੇਂ ਹੀ ਮਹਿੰਦਰ ਸਿੰਘ ਧੋਨੀ ਦੇ ਕ੍ਰਿਕਟ ਨੂੰ ਅਲਵਿਦਾ ਕਹਿਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ ਪਰ ਸੁਰਾਂ ਦੀ ਦੇਵੀ ਲਤਾ ਮੰਗੇਸ਼ਕਰ ਨੇ ਉਸ ਨੂੰ ਅਜਿਹਾ ਨਾ ਕਰਨ ਦੀ ਅਪੀਲੀ ਕੀਤੀ ਹੈ। ਮੰਗੇਸ਼ਕਰ ਨੇਟੀਵਟ ਕੀਤਾ, ''ਨਮਸਕਾਰ ਧੋਨੀ ਜੀ। ਅੱਜ ਕੱਲ ਮੈਂ ਸੁਣ ਰਹੀ ਹਾਂ ਕਿ ਤੁਸੀਂ ਰਿਟਾਇਰ ਹੋਣਾ ਚਾਹੁੰਦੇ ਹੋ। ਕ੍ਰਿਪਾ ਕਰਕੇ ਅੁਸੀਂ ਅਜਿਹਾ ਕਰਨ ਬਾਰੇ ਨਾ ਸੋਚੋ। ਦੇਸ਼ ਨੂੰ ਤੁਹਾਡੀ ਖੇਡ ਦੀ ਲੋੜ ਹੈ ਤੇ ਇਹ ਮੇਰੀ ਵੀ ਬੇਨਤੀ ਹੈ ਕਿ ਰਿਟਾਇਰਮੈਂਟ ਦਾ ਵਿਚਾਰ ਵੀ ਤੁਸੀਂ ਆਪਣੇ ਮਨ ਵਿਚ ਨਾ ਲਿਆਉਣਾ।'' ਉਸ ਨੇ ਭਾਰਤੀ ਟੀਮ ਦਾ ਸਮਰਥਨ ਕਰਦਿਆਂ ਇਹ ਵੀ ਕਿਹਾ, ''ਖੇਡ ਭਾਵੇਂ ਹੀ ਅਸੀਂ ਜਿੱਤ ਨਹੀਂ ਸਕੇ ਪਰ ਅਸੀਂ ਹਾਰੇ ਨਹੀਂ ਹਾਂ।''
ਸ਼ਾਟਗਨ ਵਰਲਡ ਚੈਂਪੀਅਨਸ਼ਿਪ 'ਚ ਭਾਰਤੀ ਮਹਿਲਾ ਸਕੀਟ ਨਿਸ਼ਾਨੇਬਾਜ਼ਾਂ ਨੇ ਕੀਤਾ ਨਿਰਾਸ਼
NEXT STORY