ਲੰਡਨ : ਸੀਮਤ ਓਵਰਾਂ ਦੀ ਕ੍ਰਿਕਟ ਵਿਚ ਮੀਂਹ ਨਾਲ ਪ੍ਰਭਾਵਿਤ ਮੈਚਾਂ ਲਈ ਡਕਵਰਥ ਲੁਈਸ ਸਟਰਨ ਪ੍ਰਣਾਲੀ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਟੋਨੀ ਲੁਈਸ ਦਾ ਦਿਹਾਂਤ ਹੋ ਗਿਆ ਹੈ। ਉਹ 78 ਸਾਲਾਂ ਦੇ ਸੀ।
ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਬਿਆਨ ’ਚ ਕਿਹਾ, ‘‘ਈ. ਸੀ. ਬੀ. ਨੂੰ ਟੋਨੀ ਲੁਈਸ ਦੇ ਦਿਹਾਂਤ ਦੀ ਖਬਰ ਸੁਮ ਕੇ ਬਹੁਤ ਦੁੱਖ ਹੈ। ਟੋਨੀ ਨੇ ਆਪਣੇ ਸਾਥੀ ਗਣਿਤ ਵਿਗਿਆਨੀ ਫ੍ਰੈਂਕ ਡਕਵਰਥ ਦੇ ਨਾਲ ਮਿਲ ਕੇ ਡਕਵਰਥ ਲੁਈਸ ਪ੍ਰਣਾਲੀ ਤਿਆਰ ਕੀਤੀ ਸੀ, ਜਿਸ ਨੂੰ 1997 ਵਿਚ ਪੇਸ਼ ਕੀਤਾ ਗਿਆ ਅਤੇ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰੀਸ਼ਦ) ਨੇ 1999 ਵਿਚ ਅਧਿਕਾਰਤ ਤੌਰ ’ਤੇ ਇਸ ਨੂੰ ਅਪਣਾਇਆ। ਇਸ ਪ੍ਰਣਾਲੀ ਨੂੰ 2014 ਨੂੰ 2014 ਵਿਚ ਡਕਵਰਥ ਲੁਈਸ ਸਟਰਨ ਪਣਾਲੀ ਦਾ ਨਾਂ ਦਿੱਤਾ ਗਿਆ। ਇਹ ਗਣਿਤ ਦਾ ਫਾਰਮੂਲਾ ਹੁਣ ਵੀ ਦੁਨੀਆ ਭਰ ਵਿਚ ਮੀਂਹ ਪ੍ਰਭਾਵਿਤ ਸੀਮਤ ਓਵਰਾਂ ਦੇ ਕ੍ਰਿਕਟ ਮੈਚਾਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ।’’ ਲੁਈਸ ਕ੍ਰਿਕਟਰ ਨਹੀਂ ਸੀ ਪਰ ਉਸ ਨੂੰ ਕ੍ਰਿਕਟ ਅਤੇ ਗਣਿਤ ਵਿਚ ਆਪਣੇ ਯੋਗਦਾਨ ਦੇ ਲਈ 2010 ਵਿਚ ਬ੍ਰਿਟਿਸ਼ ਸਾਮਰਾਜ ਦੇ ਖਾਸ ਸਨਮਾਨ ਐੱਮ. ਬੀ. ਈ. ਨਾਲ ਸਨਮਾਨਤ ਕੀਤਾ ਗਿਆ ਸੀ।
13 ਸਾਲ ਪਹਿਲਾਂ ਪਾਕਿ ਦੇ ਤਬਲੀਗੀ ਪ੍ਰਭਾਵ ਵਾਲੇ ਕ੍ਰਿਕਟਰਾਂ ’ਤੇ ਲੱਗੇ ਸੀ ਕੋਚ ਦੀ ਹੱਤਿਆ ਦੇ ਦੋਸ਼
NEXT STORY