ਨਵੀਂ ਦਿੱਲੀ— ਤਜਰਬੇਕਾਰ ਸ਼ਟਲਰ ਚੀਨ ਦੇ ਲਿਨ ਡੈਨ ਨੇ ਐਤਵਾਰ ਨੂੰ ਹਮਵਤਨ ਖਿਡਾਰੀ ਨੂੰ ਪੁਰਸ਼ ਸਿੰਗਲ ਫਾਈਨਲ ਮੁਕਾਬਲੇ 'ਚ ਹਰਾਉਂਦੇ ਹੋਏ ਮਲੇਸ਼ੀਆ ਓਪਨ-2019 ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕਰ ਲਿਆ। ਆਲ ਚੀਨੀ ਫਾਈਨਲ ਮੁਕਾਬਲੇ 'ਚ 2 ਵਾਰ ਦੇ ਓਲੰਪਿਕ ਚੈਂਪੀਅਨ ਡੈਨ ਨੇ ਇਕ ਸੈੱਟ ਪਿਛੜਣ ਤੋਂ ਬਾਅਦ ਹਮਵਤਨ ਚੇਨ ਲੋਂਗ ਨੂੰ 9-21, 21-17, 21-17 ਨਾਲ ਹਰਾ ਕੇ ਇੱਕ ਘੰਟੇ 18 ਮਿੰਟ 'ਚ ਖਿਤਾਬ ਆਪਣੇ ਨਾਂ ਕਰ ਲਿਆ। 32 ਸਾਲ ਦੇ ਡੈਨ ਦਾ ਇਸ ਸਾਲ ਦਾ ਇਹ ਪਹਿਲਾ ਖਿਤਾਬ ਹੈ। ਉਨ੍ਹਾਂ ਨੇ ਜਿੱਤ ਤੋਂ ਬਾਅਦ ਕਿਹਾ ਕਿ ਇਹ ਖਿਤਾਬ ਦਿਖਾਉਂਦਾ ਹੈ ਕਿ ਮੇਰਾ ਅਭਿਆਸ ਬਹੁਤ ਵਧੀਆ ਰਿਹਾ ਤੇ ਸਭ ਤੋਂ ਖਾਸ ਕਿ ਇਸ ਨੇ ਮੈਨੂੰ ਬਹੁਤ ਆਤਮਵਿਸ਼ਵਾਸ ਦਿੱਤਾ। ਲਿਨ ਨੇ ਕਿਹਾ ਕਿ ਵੇਈ ਨੇ ਮੈਨੂੰ ਇਸ ਪ੍ਰਦਰਸ਼ਨ ਦੇ ਲਈ ਵਧਾਈ ਦਿੱਤੀ। ਹੁਣ ਉਹ ਬਹੁਤ ਵਧੀਆ ਖਿਡਾਰੀ ਹੋ ਗਿਆ ਹੈ ਤੇ ਮੈਨੂੰ ਯਕੀਨ ਹੈ ਕਿ ਅਸੀਂ ਦੋਬਾਰਾ ਕੋਰਟ 'ਚ ਮਿਲਾਂਗੇ।
ਸਰਫਰਾਜ਼ ਦੀ ਟਿੱਪਣੀ ਕਾਰਨ ਆਮਿਰ ਦੀ ਵਿਸ਼ਵ ਕੱਪ ਚੋਣ 'ਤੇ ਸ਼ਸ਼ੋਪੰਜ
NEXT STORY