ਸਾਓ ਪਾਊਲੋ, (ਭਾਸ਼ਾ)— ਲਿਓਨਿਲ ਮੇਸੀ ਨੇ ਆਪਣੇ ਸ਼ਾਨਦਾਰ ਕਰੀਅਰ ਦੇ ਦੌਰਾਨ ਬਾਰਸੀਲੋਨਾ ਵੱਲੋਂ ਹਰੇਕ ਖ਼ਿਤਾਬ ਜਿੱਤਿਆ ਹੈ ਪਰ ਅਰਜਨਟੀਨਾ ਦੇ ਲਈ ਕੋਈ ਵੱਡਾ ਖ਼ਿਤਾਬ ਜਿੱਤਣ ਦਾ ਉਨ੍ਹਾਂ ਦਾ ਸੁਫ਼ਨਾ ਵੀ ਅਧੂਰਾ ਹੈ। ਮੇਸੀ ਹੁਣ 33 ਸਾਲ ਦੇ ਹਨ ਤੇ ਉਨ੍ਹਾਂ ਕੋਲ ਕੋਪਾ ਅਮਰੀਕਾ ਫ਼ੁੱਟਬਾਲ ਟੂਰਨਾਮੈਂਟ ਜਿੱਤ ਕੇ ਇਹ ਸੁਫ਼ਨਾ ਪੂਰਾ ਕਰਨ ਦਾ ਸ਼ਾਇਦ ਆਖ਼ਰੀ ਮੌਕਾ ਹੈ। ਇਹ ਸਟਾਰ ਫ਼ੁੱਟਬਾਲਰ ਇਸ ਵਾਰ ਆਪਣੇ ਅਧੂਰੇ ਸੁਫ਼ਨੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
ਅਰਜਨਟੀਨਾ ਕੋਪਾ ਅਮਰੀਕਾ ’ਚ ਆਪਣੀ ਮਹਿੰਮ ਦੀ ਸ਼ੁਰੂਆਤ ਸੋਮਵਾਰ ਨੂੰ ਰੀਓ ਡਿ ਜੇੇਨੇਰੀਓ ’ਚ ਚਿੱਲੀ ਖਿਲਾਫ਼ ਕਰੇਗਾ। ਮੇਸੀ ਨੇ ਰੀਓ ’ਚ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਮੈਂ ਹਮੇਸ਼ਾ ਆਪਣੀ ਟੀਮ ਲਈ ਉਪਲਬਧ ਰਹਿੰਦਾ ਹਾਂ। ਮੇਰਾ ਸਭ ਵੱਡਾ ਸੁਫ਼ਨਾ ਆਪਣੀ ਰਾਸ਼ਟਰੀ ਟੀਮ ਦੇ ਨਾਲ ਖ਼ਿਤਾਬ ਜਿੱਤਣਾ ਹੈ। ਉਨ੍ਹਾਂ ਕਿਹਾ ਕਿ ਮੈਂ ਕਈ ਵਾਰ ਇਸ ਦੇ ਕਰੀਬ ਪਹੁੰਚਿਆ ਹਾਂ। ਪਰ ਅਜਿਹਾ ਨਹੀਂ ਹੋ ਸਕਿਆ ਪਰ ਮੈਂ ਕੋਸ਼ਿਸ਼ ਜਾਰੀ ਰੱਖਾਂਗਾ। ਮੈਂ ਇਸ ਸੁਫ਼ਨੇ ਨੂੰ ਪੂਰਾ ਕਰਨ ’ਚ ਕੋਈ ਕਸਰ ਨਹੀਂ ਛੱਡਾਂਗਾ।
ਨੀਦਰਲੈਂਡ ਨੇ ਯੂਕ੍ਰੇਨ ’ਤੇ ਜਿੱਤ ਨਾਲ ਸ਼ੁਰੂ ਕੀਤੀ ਯੂਰੋ 2020 ਦੀ ਮੁਹਿੰਮ
NEXT STORY