ਸਪੋਰਟਸ ਡੈਸਕ— ਲਿਓਨਿਲ ਮੇਸੀ ਅਰਜਨਟੀਨਾ ਵਲੋਂ ਸਭ ਤੋਂ ਜ਼ਿਆਦਾ ਕੌਮਾਂਤਰੀ ਮੈਚ ਖੇਡਣ ਵਾਲੇ ਫੁੱਟਬਾਲਰ ਬਣ ਗਏ। ਮੇਸੀ ਨੇ ਬੋਲੀਵੀਆ ਖ਼ਿਲਾਫ਼ ਕੋਪਾ ਅਮਰੀਕਾ ਮੈਚ ’ਚ ਇਹ ਉਪਲਬਧੀ ਹਾਸਲ ਕੀਤੀ। ਇਸ ਮੌਕੇ ’ਤੇ ਉਨ੍ਹਾਂ ਨੇ ਆਪਣੀ ਟੀਮ ਦੀ 4-1 ਨਾਲ ਜਿੱਤ ’ਚ ਦੋ ਗੋਲ ਵੀ ਕੀਤੇ।
ਇਸ 34 ਸਾਲਾ ਖਿਡਾਰੀ ਦਾ ਇਹ ਅਰਜਟੀਨਾ ਵੱਲੋਂ 148ਵਾਂ ਮੈਚ ਸੀ। ਉਨ੍ਹਾਂ ਨੇ ਸੰਨਿਆਸ ਲੈ ਚੁੱਕੇ ਡਿਫ਼ੈਂਡਰ ਜੇਬੀਅਰ ਮਾਸਚੇਰਾਨੋ ਦੇ ਰਿਕਾਰਡ ਨੂੰ ਤੋੜਿਆ ਸੀ। ਉਨ੍ਹਾਂ ਦੇ ਦੋ ਗੋਲ ਨਾਲ ਅਰਜਨਟੀਨਾ ਨੇ ਗਰੁੱਪ ਏ ’ਚ ਆਪਣਾ ਚੋਟੀ ਦਾ ਸਥਾਨ ਪੱਕਾ ਕੀਤਾ। ਉਹ ਕੁਆਰਟਰ ਫ਼ਾਈਨਲ ’ਚ ਸ਼ਨੀਵਾਰ ਨੂੰ ਇਕਵਾਡੋਰ ਨਾਲ ਭਿੜੇਗਾ। ਮੇਸੀ ਨੇ ਅਰਜਨਟੀਨਾ ਵੱਲੋਂ ਆਪਣਾ ਪਹਿਲਾ ਮੈਚ ਹੰਗਰੀ ਦੇ ਖ਼ਿਲਾਫ਼ 2005 ’ਚ ਖੇਡਿਆ ਸੀ। ਇਸ ਦੋਸਤਾਨਾ ਮੈਚ ’ਚ ਆਪਣੇ ਵਿਰੋਧੀ ’ਤੇ ਕੋਹਣੀ ਨਾਲ ਹਮਲਾ ਕਰਨ ਕਾਰਨ ਉਨ੍ਹਾਂ ਨੂੰ ਮੈਚ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਕੋਪਾ ਅਮਰੀਕਾ : ਬ੍ਰਾਜ਼ੀਲ ਨੂੰ ਡਰਾਅ 'ਤੇ ਰੋਕ ਇਕਵਾਡੋਰ ਆਖਰੀ-8 'ਚ
NEXT STORY