ਸਪੋਰਟਸ ਡੈਸਕ— ਬਾਰਸੀਲੋਨਾ ਨੇ ਲੈੱਗਨੇਸ ਨੂੰ ਸਪੈਨਿਸ਼ ਫੁੱਟਬਾਲ ਲੀਗ ਦੇ ਫੈਸਲਾਕੁੰਨ ਮੁਕਾਬਲੇ 'ਚ 5-0 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ। ਲੈੱਗਨਸ 'ਤੇ ਮਿਲੀ ਇਸ ਜਿੱਤ ਦੇ ਨਾਲ ਲਿਓਨਿਲ ਮੇਸੀ ਨੇ ਬਾਰਸੀਲੋਨਾ ਲਈ ਖੇਡਦੇ ਹੋਏ 500 ਮੈਚਾਂ 'ਚ ਜਿੱਤ ਹਾਸਲ ਕੀਤੀ। ਅਜਿਹਾ ਕਰਨ ਵਾਲੇ ਮੇਸੀ ਪਹਿਲੇ ਸਪੈਨਿਸ਼ ਫੁੱਟਬਾਲਰ ਹਨ। ਮੇਸੀ ਦੇ ਬਾਅਦ ਬਾਰਸੀਲੋਨਾ ਦੇ ਸਾਬਕਾ ਖਿਡਾਰੀ ਜਾਵੀ ਹੇਰਨਾਂਦੇਜ ਨੇ 476 ਮੈਚ ਅਤੇ ਐਂਡਰਸ ਐਨੀਸੀਏਟਾ ਨੇ 459 ਮੁਕਾਬਲੇ ਜਿੱਤੇ ਹਨ।
ਮੇਸੀ ਨੇ ਬਾਰਸੀਲੋਨਾ ਵੱਲੋਂ ਖੇਡਦੇ ਹੋਏ 16 ਅਕਤੂਬਰ 2004 ਨੂੰ ਪਹਿਲੀ ਜਿੱਤ ਦਰਜ ਕੀਤੀ ਸੀ। ਉਸ ਸਮੇਂ ਟੀਮ ਨੇ ਸਪੇਨ ਦੇ ਹੀ ਫੁੱਟਬਾਲ ਕਲੱਬ ਇਸਪਾਨਯੋਲ ਨੂੰ ਹਰਾਇਆ ਸੀ। ਅਜੇ ਤਕ ਉਨ੍ਹਾਂ 86 ਵੱਖ-ਵੱਖ ਕਲੱਬਾਂ ਦੇ ਖਿਲਾਫ 500 ਜਿੱਤ ਦਰਜ ਕੀਤੀਆਂ ਹਨ। ਬਾਰਸੀਲੋਨਾ ਨੇ ਸਭ ਤੋਂ ਜ਼ਿਆਦਾ ਵਾਰ ਸੇਵਿਲਾ ਦੇ ਖਿਲਾਫ 29 ਮੁਕਾਬਲੇ ਜਿੱਤੇ ਹਨ।
INDvsNZ 4th T20 : ਜਾਣੋ ਵੇਲਿੰਗਟਨ ਦੇ ਮੈਦਾਨ 'ਤੇ ਭਾਰਤ ਦੇ ਅੰਕੜੇ, ਪਿੱਚ ਤੇ ਮੌਸਮ ਬਾਰੇ
NEXT STORY