ਪੈਰਿਸ : ਸੱਤ ਵਾਰ ਦੇ ਬੈਲਨ ਡੀ ’ਓਰ ਜੇਤੂ ਲਿਓਨਲ ਮੇਸੀ ਨੇ ਇਕ ਸਾਲ ਬਾਅਦ ਵੱਕਾਰੀ ਫੁੱਟਬਾਲ ਪੁਰਸਕਾਰ ਲਈ ਨਾਮਜ਼ਦ ਖਿਡਾਰੀਆਂ ਦੀ ਸੂਚੀ ਵਿਚ ਵਾਪਸੀ ਕੀਤੀ ਹੈ ਪਰ ਉਸ ਦੇ ਲੰਬੇ ਸਮੇਂ ਦੇ ਵਿਰੋਧੀ ਕ੍ਰਿਸਟੀਆਨੋ ਰੋਨਾਲਡੋ ਇਸ ਸੂਚੀ ਵਿਚ ਸ਼ਾਮਲ ਨਹੀਂ ਹੋਏ।
ਇਹ ਵੀ ਪੜ੍ਹੋ : ਕਿਵੇਂ ਪਾਸਾ ਪਲਟ ਕੇ ਕੁਲਦੀਪ ਯਾਦਵ ਨੇ ਕੀਤੀ ਭਾਰਤੀ ਟੀਮ ’ਚ ਵਾਪਸੀ, ਜਾਣੋ
ਦਸੰਬਰ 'ਚ ਅਰਜਨਟੀਨਾ ਨੂੰ ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੇ ਅਤੇ ਫਿਲਹਾਲ ਇੰਟਰ ਮਿਆਮੀ ਲਈ ਖੇਡ ਰਹੇ ਮੇਸੀ ਨੂੰ ਪਿਛਲੇ ਸਾਲ ਇਸ ਸੂਚੀ 'ਚ ਜਗ੍ਹਾ ਨਹੀਂ ਮਿਲੀ ਸੀ। ਇਸ ਵਾਰ ਬੁੱਧਵਾਰ ਨੂੰ ਜਾਰੀ 30 ਪੁਰਸ਼ ਖਿਡਾਰੀਆਂ ਦੀ ਸੂਚੀ 'ਚ ਮੇਸੀ ਦਾ ਨਾਂ ਸ਼ਾਮਲ ਹੈ। ਇਸ ਪੁਰਸਕਾਰ ਲਈ ਉਸ ਨੂੰ ਅਰਲਿੰਗ ਹਾਲੈਂਡ ਅਤੇ ਕਾਇਲੀਨ ਐਮਬਾਪੇ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : Asia Cup : ਪਾਕਿਸਤਾਨ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ
ਪਿਛਲੇ ਸਾਲ ਦੇ ਜੇਤੂ ਕਰੀਮ ਬੇਂਜੇਮਾ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਸਾਊਦੀ ਅਰਬ ਦੇ ਕਲੱਬ ਅਲ ਨਸੇਰ ਲਈ ਖੇਡ ਰਹੇ ਰੋਨਾਲਡੋ 2003 ਤੋਂ ਬਾਅਦ ਪਹਿਲੀ ਵਾਰ ਇਸ ਸੂਚੀ ਵਿੱਚ ਥਾਂ ਨਹੀਂ ਬਣਾ ਸਕੇ। ਰੋਨਾਲਡੋ ਪੰਜ ਵਾਰ ਇਹ ਵੱਕਾਰੀ ਪੁਰਸਕਾਰ ਜਿੱਤ ਚੁੱਕੇ ਹਨ। ਜੇਤੂ ਦਾ ਐਲਾਨ 30 ਅਕਤੂਬਰ ਨੂੰ ਕੀਤਾ ਜਾਵੇਗਾ। ਵਿਸ਼ਵ ਕੱਪ ਜੇਤੂ ਸਪੇਨ ਦੀਆਂ ਛੇ ਖਿਡਾਰਨਾਂ ਨੂੰ ਮਹਿਲਾ ਸੂਚੀ ਵਿੱਚ ਥਾਂ ਮਿਲੀ ਹੈ। ਇਨ੍ਹਾਂ ਵਿੱਚ ਐਤਾਨਾ ਬੋਨਮਤੀ ਵੀ ਸ਼ਾਮਲ ਹੈ, ਜਿਸ ਨੂੰ ਪਿਛਲੇ ਹਫ਼ਤੇ ਯੂ. ਈ. ਐਫ. ਏ. ਦੀ ਮਹਿਲਾ ਪਲੇਅਰ ਆਫ ਦਿ ਈਅਰ ਚੁਣਿਆ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕ੍ਰਿਕਟ ਵਿਸ਼ਵ ਕੱਪ ਟੀਮ ਤੋਂ ਬਾਹਰ ਹੋਣ 'ਤੇ ਸ਼ਿਖਰ ਧਵਨ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ
NEXT STORY