ਨਵੀਂ ਦਿੱਲੀ– ਸੌਰਾਸ਼ਟਰ ਕ੍ਰਿਕਟ ਸੰਘ (ਐੱਸ. ਸੀ. ਏ.) ਨੇ ਚੰਡੀਗੜ੍ਹ ਤੋਂ ਰਾਜਕੋਟ ਵਾਪਸ ਜਾਂਦੇ ਹੋਏ ਆਪਣੇ ਅੰਡਰ-23 ਕ੍ਰਿਕਟਰਾਂ ਕੋਲੋਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਣ ਤੋਂ ਬਾਅਦ ਸੋਮਵਾਰ ਨੂੰ ਅਨੁਸ਼ਾਸਨਾਤਮਕ ਜਾਂਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਸੂਤਰਾਂ ਅਨੁਸਾਰ ਇਹ ਘਟਨਾ 25 ਜਨਵਰੀ ਨੂੰ ਸੀ. ਕੇ. ਨਾਇਡੂ ਟਰਾਫੀ ਵਿਚ ਮੇਜ਼ਬਾਨ ਚੰਡੀਗੜ੍ਹ ’ਤੇ ਸੌਰਾਸ਼ਟਰ ਦੀ ਜਿੱਤ ਤੋਂ ਬਾਅਦ ਹੋਈ। ਕ੍ਰਿਕਟਰਾਂ ਨੂੰ ਜਿਸ ਜਹਾਜ਼ ਵਿਚ ਚੜ੍ਹਨਾ ਸੀ, ਉਸ ਦੇ ਕਾਰਗੋ ਖੇਤਰ ਵਿਚ ਵੱਡੀ ਮਾਤਰਾ ਵਿਚ ਸ਼ਰਾਬ ਪਾਈ ਗਈ। ਬਾਅਦ ਵਿਚ ਚੰਡੀਗੜ੍ਹ ਹਵਾਈ ਅੱਡੇ ’ਤੇ ਅਧਿਕਾਰੀਆਂ ਨੇ ਸ਼ਰਾਬ ਜ਼ਬਤ ਕਰ ਲਈ।
ਗੁਜਰਾਤ ਵਿਚ ਸ਼ਰਾਬ ਪਾਬੰਦੀਸ਼ੁਦਾ ਹੈ। ਹਾਲਾਂਕਿ ਰਾਜ ਸਰਕਾਰ ਸੈਲਾਨੀਆਂ ਨੂੰ ਪਰਮਿਟ ਜਾਰੀ ਕਰਦੀ ਹੈ ਜਿਹੜੇ ਉਸ ਸਮਰਪਿਤ ਆਊਟਲੇਟ ਤੋਂ ਸ਼ਰਾਬ ਖਰੀਦ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਇਸ ਦੁਨੀਆ ਵਿਚ ਮੇਰਾ ਸਮਾਂ ਖ਼ਤਮ ਹੋ ਗਿਆ ਹੈ...'; ਰਿਸ਼ਭ ਪੰਤ ਨੇ ਸਾਂਝੀ ਕੀਤੀ ਭਾਵੁਕ ਸਟੋਰੀ
NEXT STORY