ਲੰਡਨ– ਚੇਲਸੀ ਨੇ ਮਾਨਚੈਸਟਰ ਸਿਟੀ ਨੂੰ ਜਿਵੇਂ ਹੀ 2-1 ਨਾਲ ਹਰਾਇਅਾ, ਲਿਵਰਪੂਲ ਨੇ 30 ਸਾਲ ਦੇ ਲੰਬੇ ਫਰਕ ਤੋਂ ਬਾਅਦ ਇੰਗਲਿਸ਼ ਪ੍ਰੀਮੀਅਰ ਲੀਗ ਦਾ ਫੁੱਟਬਾਲ ਖਿਤਾਬ ਜਿੱਤ ਲਿਆ ਜਦਕਿ ਅਜੇ 7 ਮੈਚ ਬਾਕੀ ਹਨ। ਸਟੇਮਫੋਰਡ ਬ੍ਰਿਜ ਵਿਚ ਚੇਲਸੀ ਦੀ ਮਾਨਚੈਸਟਰ ਸਿਟੀ ’ਤੇ 2-1 ਦੀ ਜਿੱਤ ਦੇ ਨਾਲ ਹੀ ਲਿਵਰਪੂਲ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ । ਲਿਵਰਪੂਲ ਨੇ ਆਖਰੀ ਵਾਰ ਲੀਗ ਚੈਂਪੀਅਨਸ਼ਿਪ 1989-90 ਵਿਚ ਫਸਟਰ ਡਿਵੀਜ਼ਨ ਦੇ ਰੂਪ ਵਿਚ ਜਿੱਤੀ ਸੀ। ਇਸ ਤੋਂ ਬਾਅਦ ਸਾਲ 1992 ਵਿਚ ਇੰਗਲਿਸ਼ ਪ੍ਰੀਮੀਅਰ ਲੀਗ ਦਾ ਗਠਨ ਕੀਤਾ ਗਿਆ ਸੀ। ਲਿਵਰਪੂਲ ਦਾ ਇਹ 19ਵਾਂ ਲੀਗ ਖਿਤਾਬ ਹੈ।
ਜੁਰਗਨ ਕਲੋਪ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਲਿਵਰਪੂਲ ਨੇ ਬੁੱਧਵਾਰ ਨੂੰ ਕ੍ਰਿਸਟਲ ਪੈਲੇਸ ਨੂੰ 4-0 ਨਾਲ ਹਰਾ ਕੇ 23 ਅੰਕਾਂ ਦੀ ਬੜ੍ਹਤ ਦੇ ਨਾਲ ਅੰਕ ਸੂਚੀ ਵਿਚ ਪਹਿਲਾ ਸਥਾਨ ਬਣਾ ਲਿਅਾ ਸੀ। ਇਸ ਤੋਂ ਬਾਅਦ ਉਸ ਨੂੰ ਲੋੜ ਸੀ ਕਿ ਦੂਜੇ ਸਥਾਨ ’ਤੇ ਕਾਬਜ਼ ਮਾਨਚੈਸਟਰ ਸਿਟੀ ਮੈਚ ਹਾਰ ਕੇ ਅੰਕ ਗੁਅਾਏ ਤੇ ਉਹ ਹੀ ਹੋਇਆ । ਸੱਤ ਮੈਚ ਬਾਕੀ ਰਹਿਣ ਦੇ ਬਾਵਜੂਦ ਲਿਵਰਪੂਲ ਦਾ ਖਿਤਾਬ ਪੱਕਾ ਹੋ ਗਿਅਾ। ਚੇਲਸੀ ਨੇ ਕ੍ਰਿਸਟੀਅਨ ਪੁਲਿਸਿਚ ਤੇ ਵਿਲੀਅਮ ਦੇ ਗੋਲਾਂ ਦੀ ਮਦਦ ਨਾਲ ਮਾਨਚੈਸਟਰ ਸਿਟੀ ਨੂੰ ਹਰਾ ਕੇ ਲਿਵਰਪੂਲ ਦਾ ਖਿਤਾਬੀ ਸੋਕਾ ਖਤਮ ਕਰਨ ਵਿਚ ਮਦਦ ਕੀਤੀ। ਲਿਵਰਪੂਲ ਦੇ ਕਪਤਾਨ ਜਾਰਡਨ ਹੇਂਡਰਸਨ ਨੇ ਸਕਾਈ ਸਪੋਰਟਸ ਨੂੰ ਕਿਹਾ ਕਿ ਇਹ ਅਦਭੁੱਤ ਹੈ ਤੇ ਉਸਦੇ ਕੋਲ ਇਸ ਖੁਸ਼ੀ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ। ਮਾਨਸੈਚਰ ਸਿਟੀ ਦੀ ਹਾਰ ਤੋਂ ਬਾਅਦ ਲਿਵਰਪੂਲ ਨੂੰ ਦੂਜੇ ਸਥਾਨ ਦੀ ਟੀਮ ਮਾਨਚੈਸਟਰ ’ਤੇ 7 ਮੈਚ ਬਾਕੀ ਰਹਿੰਦਿਅਾ 23 ਅੰਕਾਂ ਦੀ ਅਜੇਤੂ ਬੜ੍ਹਤ ਮਿਲ ਗਈ। ਜੁਰਗੇਨ ਕਲੋਪ ਦੀ ਟੀਮ ਅਾਪਣੀ 19ਵੀਂ ਜਿੱਤ ਤੋਂ ਬਾਅਦ ਯੂਨਾਈਟਿਡ ਦੇ 20 ਖਿਤਾਬਾਂ ਦੇ ਰਿਕਾਰਡ ਤੋਂ ਇਕ ਕਦਮ ਪਿੱਛੇ ਰਹਿ ਗਈ ਹੈ।
PCB ਦੇ ਸਾਲਾਨਾ ਬਜਟ 'ਚ ਵੱਡਾ ਬਦਲਾਅ, ਘਰੇਲੂ ਕ੍ਰਿਕਟ ਨੂੰ ਦਿੱਤਾ ਜ਼ਿਆਦਾ ਮਹੱਤਵ
NEXT STORY